ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. तुच्छ. ਵਿ. ਥੋਥਾ. ਖ਼ਾਲੀ। ੨. ਨੀਚ. ਕਮੀਨਾ। ੩. ਅਲਪ. ਥੋੜਾ. "ਹਮ ਤੁਛ ਕਰਿ ਕਰਿ ਬਰਨਥੇ." (ਕਲਿ ਮਃ ੪) "ਤੁਛਮਾਤ ਸੁਣਿ ਸੁਣਿ ਵਖਾਣਹਿ." (ਮਾਰੂ ਸੋਲਹੇ ਮਃ ੫) ਤੁੱਛਮਾਤ੍ਰ ਕਥਨ ਕਰਦੇ ਹਨ। ੪. ਸੰਗ੍ਯਾ- ਭੂਸਾ. ਸਾਰ ਰਹਿਤ ਤ੍ਰਿਣ. ਭੋਹ.


ਤੁ. [تُزک] ਸੰਗ੍ਯਾ- ਸ਼ੋਭਾ. ਛਬਿ। ੨. ਤੇਜ. ਪ੍ਰਤਾਪ। ੩. ਕ਼ਾਨੂਨ. ਕ਼ਾਇ਼ਦਹ। ੪. ਪ੍ਰਬੰਧ. ਇੰਤਿਜਾਮ. ਜਿਵੇਂ- "ਤੁਜ਼ਕ ਬਾਬਰੀ" ਆਦਿ.


ਅ਼. [تُجار] ਤੁੱਜਾਰ. ਤਾਜਰ (ਸੌਦਾਗਰ) ਦਾ ਬਹੁਵਚਨ. "ਇਕਿ ਨਿਰਧਨ ਸਦਾ ਭਉਕਦੇ, ਇਕਨਾ ਭਰੇ ਤੁਜਾਰਾ." (ਵਾਰ ਮਾਝ ਮਃ ੧) ਇੱਕ ਧਨ ਵਾਸਤੇ ਭਟਕਦੇ ਫਿਰਦੇ ਹਨ, ਇਕਨਾਂ ਨੇ ਆਪਣੇ ਗੁਮਾਸ਼ਤਿਆਂ ਨਾਲ ਦੇਸ਼ ਭਰ ਦਿੱਤੇ ਹਨ। ੨. ਦੇਖੋ, ਤਜਾਰਾ.


ਸਰਵ- ਤੁਭ੍ਯੰ. ਤੈਨੂੰ. ਤੁਝੇ. "ਤੁਝ ਸੇਵੀ ਤੁਝ ਤੇ ਪਤਿ ਹੋਇ." (ਗਉ ਅਃ ਮਃ ੩)


ਤੇਰਾ ਹੀ ਸ਼ਰੀਰ. ਤੇਰਾ ਰੂਪ. "ਸੰਤ ਤੁਝੀ ਤਨੁ ਸੰਗਤਿ ਪ੍ਰਾਣ." (ਆਸਾ ਰਵਿਦਾਸ)