ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਹੁੰਦਾ. ਮੌਜੂਦ. ਭਾਵ ਸਭ ਥਾਂ ਹੋਣ ਵਾਲਾ ਕਰਤਾਰ. "ਹੋਤੌ ਸੰਗਿ ਨ ਜਾਨੋ." (ਮਲਾ ਮਃ ੫)


ਸੰ. ਸੰਗ੍ਯਾ- ਹਵਨ. ਹੋਮ.


ਸੰ. होतू ਵਿ- ਹਵਨ ਕਰਨ ਵਾਲਾ. ਹੋਮਕਰਤਾ.


ਸੰ. होत्रिय ਹੋਤ੍ਰਿਯ. ਵਿ- ਹੋਮ ਕਰਨ ਵਾਲਾ। ੨. ਹੋਤਾ ਨਾਲ ਸੰਬੰਧਿਤ. ਹਵਨ ਕਰਨ ਵਾਲੇ ਦਾ.


ਦੇਖੋ, ਅਣਹੋਦੀ.


ਕ੍ਰਿ. ਵਿ- ਹੁੰਦੇ ਹੋਏ. ਹੋਣ ਪੁਰ. "ਜੇ ਘਰਿ ਹੋਦੈ ਮੰਗਣ ਜਾਈਐ." (ਰਾਮ ਅਃ ਮਃ ੧)


ਹੋਵੇਂ. ਹੋਂ। ੨. ਹੋਵਨ. ਹੋਣਾ. ਹੋਂਦ.


ਦੇਖੋ, , ਹੋਣਹਾਰ. "ਮਾਈ ਹੋਨਹਾਰ ਸੁ ਹੋਈਐ." (ਦੇਵ ਮਃ ੫)