ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਜੁੜਸੀ. ਮਿਲਸੀ. "ਮੇਰਾ ਮੁਖ ਸਾਕਤ ਸੰਗਿ ਨ ਜੁਟਸੀ." (ਦੇਵ ਮਃ ੫)


ਸੰ. ਸੰਗ੍ਯਾ- ਜਟਾ ਦਾ ਜੂੜਾ। ੨. ਗੁਲਦਸ੍ਤਾ.


ਕ੍ਰਿ- ਯੁਕ੍ਤ ਹੋਣਾ. ਜੁੜਨਾ। ੨. ਪਰਸਪਰ ਭਿੜਨਾ. ਮੁਕਾਬਲਾ ਕਰਨਾ.


ਦੇਖੋ, ਜੁਟ। ੨. ਮੇਲ. ਸੰਬੰਧ. "ਨਾਮੈ ਸੰਗਿ ਜੁਟੁ." (ਗਉ ਵਾਰ ੧. ਮਃ ੫)


ਸੰ. ਜੁਸ੍ਟ. ਵਿ- ਜੂਠਾ। ੨. ਦੇਖੋ, ਜੂਠ.