ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸਰਵ- ਤੈਨੂੰ. ਤੇਰੇ ਕੋ. "ਤੁਝੈ ਨ ਲਾਗੈ ਤਾਤਾ ਝੋਲਾ." (ਗਉ ਮਃ ੫) ੨. ਤੁਝ ਮੇਂ. ਤੇਰੇ ਵਿੱਚ. "ਗੁਰਮੁਖਿ ਨਾਮ ਧਿਆਇ ਤੁਝੈ ਸਮਾਇਆ." (ਵਾਰ ਮਲਾ ਮਃ ੧) ੩. ਤੇਥੋਂ. ਤੇਰੇ. "ਤੁਝੈ ਬਿਨਾ ਹਉ ਕਿਤਹੀ ਨ ਲੇਖੈ." (ਮਾਰੂ ਸੋਲਹੇ ਮਃ ੫)


ਸੰ. तुट्. ਧਾ- ਝਗੜਨਾ। ੨. ਸੰ. त्रुट्. ਧਾ- ਕੱਟਣਾ, ਤੋੜਨਾ.


ਕ੍ਰਿ- ਟੁੱਟਣਾ. ਅਲਗਹੋਣਾ. ਦੇਖੋ, ਤੁਟ. "ਬਿਨ ਗੁਰੁ ਰੋਗ ਨ ਤੁਟਈ." (ਸ੍ਰੀ ਮਃ ੩) "ਕੇਤੇ ਖਪਿ ਤੁਟਹਿ ਵੇਕਾਰ." (ਜਪੁ)


ਟੁੱਟੀ. ਅਲਗ ਹੋਈ. ਦੇਖੋ, ਤੁਟ. "ਤੁਟੜੀਆ ਸਾ ਪ੍ਰੀਤਿ." (ਵਾਰ ਜੈਤ)


ਸੰ. ਸੰਗ੍ਯਾ- ਛੋਟੀ ਇਲਾਯਚੀ। ੨. ਸੰ. ਤ੍ਰੁਟਿ. ਸੰਗ੍ਯਾ- ਕਮੀ. ਘਾਟਾ. ਨ੍ਯੂਨਤਾ। ੨. ਭੁੱਲ. ਖ਼ੋਤਾ। ੩. ਸ਼ੱਕ. ਸੰਸਾ।


ਦੇਖੋ, ਤੁਟਿ। ੨. ਟੁੱਟੀ. ਭੰਗ ਹੋਈ. ਟੂਟੀ.


ਸੰ. ਤੁਸ੍ਟ. ਵਿ- ਪ੍ਰਸੰਨ. ਖ਼ੁਸ਼। ੨. ਤ੍ਰਿਪਤ. ਰੱਜਿਆ ਹੋਇਆ.


ਤੁਸ੍ਟਿਤ. ਤੁਸਟ ਹੋਇਆ. ਖ਼ੁਸ਼ (ਪ੍ਰਸੰਨ) ਹੋਇਆ. "ਸਤਿਗੁਰੁ ਤੁਠੜਾ ਦਸੇ ਹਰਿ." (ਗਉ ਮਃ ੪)


ਦੇਖੋ, ਤੁਠ ਅਤੇ ਤੁਠੜਾ. "ਤੁਠਾ ਸਚਾਪਾਤਿ ਸਾਹੁ." (ਸੂਹੀ ਮਃ ੫)