ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. सर्वोपरि ਜੋ ਸਭ ਤੋਂ ਉੱਪਰ ਹੈ. ਸਭ ਪੁਰ ਵਿਰਾਜਣ ਵਾਲਾ. ਜਿਸ ਤੋਂ ਸਭ ਹੇਠ ਹਨ.


ਦੇਖੋ, ਸਰਬਸੁ.


ਸਰ੍‍ਵ- ਅੰਗ. ਸਾਰੇ ਅੰਗ. "ਮੈ ਗਣਤ ਨ ਆਵੈ ਸਰਬੰਗਾ." (ਮਾਰੂ ਸੋਲਹੇ ਮਃ ੫) ੨. ਸਰਵ ਗੁਣ. "ਜਿਉ ਪਾਨੀ ਸਰਬੰਗ." (ਸ. ਕਬੀਰ)


ਸੰ. सर्वाङ गिन. ਸਰਵ ਅੰਗ ਪੂਰਣ. ਕਿਸੇ ਪੱਖ ਵਿੱਚ ਜੋ ਕਮ ਨਹੀਂ. "ਏਕ ਰਵਿਆ ਸਰਬੰਗਨਾ." (ਮਾਰੂ ਸੋਲਹੇ ਮਃ ੫)