ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਹੋਣ ਵਾਲਾ. ਦੇਖੋ, ਹੁਤ.


ਦੇਖੋ, ਹੋਣਾ. "ਹੋਨਾ ਹੈ ਸੋ ਹੋਈ ਹੈ." (ਗਉ ਕਬੀਰ)


ਹੁੰਦੇ ਹਨ. "ਹੋਨਿ ਨਜੀਕ ਖੁਦਾਇ ਦੈ." (ਸ. ਫਰੀਦ)


ਦੇਖੋ, ਹੋਣੀ। ੨. ਵਿ- ਹੋਣ ਵਾਲਾ. ਹੋਵਨੀਯ. "ਸੋ ਬ੍ਰਹਮ ਅਜੋਨੀ ਹੈ ਭੀ ਹੋਨੀ." (ਸੋਰ ਮਃ ੧)


ਸੰ. ਸੰਗ੍ਯਾ- ਘੀ। ੨. ਦੇਵਤਾ ਵਾਸਤੇ ਘੀ ਆਦਿਕ ਸਾਮਗ੍ਰੀ ਦਾ ਅਗਨੀ ਵਿੱਚ ਪਾਉਣਾ. ਹਵਨ. "ਹੋਮ ਜਗ ਤੀਰਥ ਕੀਏ ਬਿਚਿ ਹਉਮੈ ਬਧੈ ਬਿਕਾਰ." (ਗਉ ਮਃ ੫)#ਰਿਗ ਅਤੇ ਯਜੁਰ ਵੇਦ ਵਿੱਚ ਹੋਮ ਦੀ ਬਹੁਤ ਮਹਿਮਾ ਹੈ. ਬਾਈਬਲ ਵਿੱਚ ਭੀ ਹੋਮ ਧਰਮ ਦਾ ਅੰਗ ਹੈ. ਦੋਖ, Ex. ਕਾਂਡ ੨੯. ਆਇਤ ੧੩. ਅਤੇ ੧੮। ੩. ਬਲਿਦਾਨ. ਭੇਟਾ ਦਾ ਅਰਪਨਾ. "ਨਿਉਲੀ ਕਰਮ ਜਲ ਹੋਮ ਪਾਵਕ ਪਵਨ ਹੋਮ." (ਅਕਾਲ) ਜਲ ਨੂੰ ਭੇਟਾ ਦੇਣੀ ਅਤੇ ਅਗਨੀ ਤਥਾ ਪਵਨ ਨੂੰ ਬਲਿਦਾਨ ਅਰਪਨਾ.


ਸੰਗ੍ਯਾ- ਉਹ ਟੋਆ, ਜਿਸ ਵਿੱਚ ਅਗਨਿ ਨੂੰ ਵੇਦ ਵਿਧਿ ਨਾਲ ਅਸਥਾਪਨ ਕਰਕੇ ਹਵਨ ਕਰੀਏ. ਦੇਖੋ, ਹਵਨਕੁੰਡ ਸ਼ਬਦ ਵਿੱਚ ਹੋਮਕੁੰਡ ਦਾ ਨਿਰਣਾ.


ਕ੍ਰਿ- ਹੋਮ ਕਰਨਾ. ਹਵਨ ਕਰਨਾ.