ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਪਲ (ਮਾਂਸ) ਆਹਾਰ (ਭੋਜਨ). ਮਾਂਸ ਭਕ੍ਸ਼੍‍ਣ। ੨. ਮਾਂਸ ਖਾਣ ਵਾਲਾ. ਮਾਂਸਾਹਾਰੀ.


ਰਿਆਸਤ ਕਪੂਰਥਲਾ, ਤਸੀਲ ਥਾਣਾ ਫਗਵਾੜਾ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਫਗਵਾੜੇ ਤੋਂ ਤਿੰਨ ਮੀਲ ਉੱਤਰ ਹੈ. ਇਸ ਪਿੰਡ ਦੀ ਆਬਾਦੀ ਵਿੱਚ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਦ੍ਵਾਰਾ ਹੈ, ਜੋ ਚੰਗਾ ਬਣਿਆ ਹੋਇਆ ਹੈ. ਪਾਸ ਹੀ ਪੱਕੇ ਰਹਾਇਸ਼ੀ ਮਕਾਨ ਹਨ. ਇੱਕ ਕਮਰੇ ਵਿੱਚ ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ. ਗੁਰਦ੍ਵਾਰੇ ਨਾਲ ੧੪. ਘੁਮਾਉਂ ਜ਼ਮੀਨ ਰਿਆਸਤ ਵੱਲੋਂ ਹੈ. ਅਕਾਲੀ ਸਿੰਘ ਸੇਵਾਦਾਰ ਹਨ. ੨. ਦੇਖੋ, ਫਲਾਹੀ.


ਸੰ. ਪ੍‌ਲਵਨ. ਸੰਗ੍ਯਾ- ਟਪੂਸੀ. ਉਛਲਣ ਦੀ ਕ੍ਰਿਯਾ। ੨. ਕੁੰਦਕੇ ਘੋੜੇ ਆਦਿ ਪੁਰ ਚੜ੍ਹਨ ਦੀ ਕ੍ਰਿਯਾ.


ਸੰ. ਪ੍‌ਲਕ੍ਸ਼੍‍. ਸੰਗ੍ਯਾ- ਪਿਲਖਨ. ਬੋਹੜ ਜੇਹਾ ਇੱਕ ਦਰਖ਼ਤ। ੨. ਪੁਰਾਣਾਂ ਅਨੁਸਾਰ ਪਿਲਖਨ ਦਰਖ਼ਤ ਵਾਲਾ ਇਕ ਦ੍ਵੀਪ. "ਪਲਾਖ ਦੀਪ ਮਹਿਂ ਬੈਠੋ ਜਾਇ." (ਨਾਪ੍ਰ) ਦੇਖੋ, ਪਿਲਖਨ.


ਸੰਗ੍ਯਾ- ਪਲ (ਮਾਂਸ) ਅਚਨ (ਖਾਣ) ਵਾਲੀ, ਯੋਗਿਨੀ। ੨. ਕਾਲੀ ਦੇਵੀ. "ਪਲਾਚਨੀ ਚੁਰੈਲ ਭੂਤ." (ਪੰਪ੍ਰ)