ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਹੋਮਾਂਗਾ. ਹਵਨ ਕਰਾਂਗਾ। ੨. ਭੇਟਾ ਦੇਵਾਂਗਾ. "ਕਰਉ ਬੇਨਤੀ ਅਤਿ ਘਨੀ ਇਹ ਜੀਅ ਹੋਮਾਗਉ." (ਬਿਲਾ ਮਃ ੫)


ਹਵਨ ਕੀਤੀ। ੨. ਹੋਮ ਕਰਨ ਵਾਲਾ. ਹੋਤ੍ਰਿ.


ਭਇਆ. ਹੂਆ. ਹੋਇਆ. "ਜਿਹ ਕ੍ਰਿਪਾਲ ਹੋਯਉ ਗੋਬਿੰਦ." (ਸਵੈਯੇ ਮਃ ੫. ਕੇ) "ਹੋਯੋ ਹੈ ਹੋਵੰਤੋ." (ਗਾਥਾ)


ਵ੍ਯ- ਔਰ। ੨. ਅਨ੍ਯ. ਅਪਰ. "ਕਰੇ ਦੁਹਕਰਮ ਦਿਖਾਵੈ ਹੋਰ." (ਗਉ ਮਃ ੫) ਕਰੇ ਖੋਟਾ ਕਰਮ, ਦਿਖਾਵੇ ਚੰਗਾ। ੩. ਦੇਖੋ, ਹੋਰਨਾ. "ਰਹੇ ਹੋਰ ਲੋਕੰ." (ਵਿਚਿਤ੍ਰ) ਲੋਕ ਵਰਜ ਰਹੇ.


ਦੇਖੋ, ਤੁ। ੨. ਔਰ ਪ੍ਰਕਾਰ ਸੇ. ਹੋਰ ਰੀਤਿ ਨਾਲ. "ਹੋਰਤੁ ਭਗਤਿ ਨ ਪਾਏ ਕੋਈ." (ਮਾਝ ਅਃ ਮਃ ੩)


ਹੋਰ ਕਿਸੇ ਤੋਂ. ਅਨ੍ਯ ਸੇ। ੨. ਦੇਖੋ, ਹੋਰਥੈ.


ਕ੍ਰਿ. ਵਿ- ਹੋਰ ਥਾਂ. ਅਨ੍ਯਤ੍ਰ. "ਹੋਰਥੈ ਸੁਖ ਨ ਭਾਲ." (ਵਾਰ ਬਿਹਾ ਮਃ ੩)