ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [پالان] ਪਾਲਾਨ. ਸੰਗ੍ਯਾ- ਊਂਟ ਗਧੇ ਆਦਿ ਦੀ ਪਿੱਠ ਪਰ ਕਸੀ ਹੋਈ ਕਾਠੀ ਅਥਵਾ ਗੱਦੀ। ੨. ਦੇਖੋ, ਪਰਯਾਣ.

ਫ਼ਾ. [پالان] ਪਾਲਾਨ. ਸੰਗ੍ਯਾ- ਊਂਟ ਗਧੇ ਆਦਿ ਦੀ ਪਿੱਠ ਪਰ ਕਸੀ ਹੋਈ ਕਾਠੀ ਅਥਵਾ ਗੱਦੀ। ੨. ਦੇਖੋ, ਪਰਯਾਣ.

ਵਿ- ਕਾਠੀ ਅਥਵਾ ਚਾਰ ਜਾਮਿਆਂ ਨਾਲ ਕਸੇ ਹੋਏ. ਪਾਲਾਨ ਸਹਿਤ ਹੋਏ. "ਤੁਰੇ ਪਲਾਣੇ ਪਉਣ ਵੇਗ." (ਵਾਰ ਆਸਾ)

ਦੇਖੋ, ਪਰਤ੍ਰ ਅਤੇ ਪਲਤ. "ਸਵਰੇ ਹਲਤ ਪਲਾਤਾ." (ਮਾਰੂ ਮਃ ੫) ਲੋਕ ਪਰਲੋਕ ਸੌਰੇ.

ਪਲ- ਅੱਧ. ਅੱਧ ਪਲ. "ਥਿਰ ਨਹਿ ਰਹਿਤ ਪਲਾਧ." (ਕਲਕੀ)

ਦੇਖੋ, ਪਲਾਣ. "ਚੀਰ ਪਲਾਨ ਕਿਕਾਨ ਧਸੀ ਵਸੁਧਾ ਮਹਿ." (ਚੰਡੀ ੧) ਕਾਠੀ ਅਤੇ ਘੋੜੇ ਨੂੰ ਚੀਰ ਕੇ ਤਲਵਾਰ ਜ਼ਮੀਨ ਵਿੱਚ ਧਸ ਗਈ। ੨. ਸੰ. ਪਲਾੱਨ. ਪਲ (ਮਾਂਸ) ਨਾਲ ਮਿਲਾਕੇ ਪਕਾਇਆ ਅੰਨ.