ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਵਰਜਣਾ. ਹਟਾਉਣਾ. ਰੋਕਣਾ. "ਇਸੁ ਮੀਠੀ ਤੇ ਇਹੁ ਮਨ ਹੋਰੈ." (ਗਉ ਮਃ ੫) "ਨਿੰਦਕ ਸੋ ਜੋ ਨਿੰਦਾ ਹੋਰੈ" (ਗਉ ਕਬੀਰ) ਅਸਾਡਾ ਅਸਲ ਨਿੰਦਕ ਉਹ ਹੈ, ਜੋ ਅਸਾਡੀ ਨਿੰਦਾ ਹੁੰਦੀ ਨੂੰ ਵਰਜੇ.


ਹੋਰਨਾਂ ਕਰਕੇ. ਔਰੋਂ ਸੇ. "ਆਪਣਾ ਕਾਰਜੁ ਆਪਿ ਸਵਾਰੇ ਹੋਰਨਿ ਕਾਰਜੁ ਨ ਹੋਈ." (ਆਸਾ ਮਃ ੧)


ਹੋਰਨ (ਵਰਜਨ) ਕਰਿਆ। ੨. ਸੰ. ਅਹੋਰਾਤ੍ਰ (ਦਿਨ ਰਾਤ) ਦਾ ਚੌਬੀਹਵਾਂ ਹਿੱਸਾ. ਇੱਕ ਘੰਟਾ। ੩. ਜਨਮਕੁੰਡਲੀ.


ਅਪਰ. ਔਰ. ਹੋਰ ਦਾ ਬਹੁ ਵਚਨ. "ਹੋਰਿ ਕੇਤੇ ਗਾਵਿਨ." (ਜਪੁ)


ਹੋਰਨ ਕਰਿਆ. ਵਰਜਿਆ. ਮੋੜਿਆ. ਲੌਟਾਇਆ। ੨. ਹੋਰ ਹੀ. ਔਰ ਹੀ। ੩. ਹੋਰ ਪਾਸਿਓਂ. "ਹੋਰਿਓ ਗੰਗ ਵਹਾਈਐ." (ਵਾਰ ਰਾਮ ੩) ਭਾਵ- ਉਲਟੀ ਗੰਗਾ ਵਗਾ ਦਿੱਤੀ ਹੈ, ਅਰਥਾਤ ਗੁਰੂ ਚੇਲੇ ਦੇ ਪੈਰੀਂ ਪਿਆ ਹੈ.


ਵਰਜਿਆ. ਰੋਕਿਆ.


ਵਰਜਨ ਕੀਤੀ. ਰੋਕੀ. ਹੋੜੀ. "ਮੋਹਨੀ ਮੋਹਤ ਰਹੈ ਨ ਹੋਰੀ." (ਸਾਰ ਮਃ ੫) ੨. ਹੋਰਸ ਔਰ ਸਾਥ. "ਵਿਣੁ ਮਨੈ ਜਿ ਹੋਰੀ ਨਾਲਿ ਲੁਝਣਾ." (ਵਾਰ ਸ੍ਰੀ ਮਃ ੩) ੩. ਦੇਖੋ, ਹੋਲੀ। ੪. ਅਹੋ ਅਲੀ! "ਗ੍ਵਾਰਨਿ ਯੌਂ ਕਹ੍ਯੋ ਹੋਰੀ!" (ਕ੍ਰਿਸਨਾਵ)