ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਮਕਾਨ ਦੀ ਉੱਪਰਲੀ ਅਟਾਰੀ. ਮੰਮਟੀ ਅਥਵਾ ਮੁਮਟੀ। ੨. ਰਿਆਸਤ ਨਾਭੇ ਵਿੱਚ ਇੱਕ ਪਿੰਡ, ਜਿੱਥੇ ਫੂਲਵੰਸ਼ੀ ਲੌਢਘਰੀਏ ਸਰਦਾਰ ਰਹਿੰਦੇ ਹਨ. ਦੇਖੋ, ਫੂਲਵੰਸ਼। ੩. ਦੇਖੋ, ਜੰਡਸਾਹਿਬ। ੪. ਇੱਕ ਕਿਸਮ ਦਾ ਕਪੜਾ, ਜੋ ਮੋਟੀ ਬੁਣਤੀ ਦਾ ਸਾਦਾ ਅਤੇ ਧਾਰੀਦਾਰ ਹੁੰਦਾ ਹੈ.


ਫ਼ਾ. [گُنگ] ਵਿ- ਗੁੰਗਾ. ਜੋ ਬੋਲ ਨਾ ਸਕੇ. "ਕਹਾਂ ਬਿਸਨੁਪਦ ਗਾਵੈ ਗੁੰਗ?" (ਸੁਖਮਨੀ)


ਦੇਖੋ, ਗੁੰਗ. "ਗੁੰਗਾ ਬਕਤ ਗਾਵੈ ਬਹੁ ਛੰਦ." (ਰਾਮ ਅਃ ਮਃ ੫)


ਭਾਵ- ਅਕਹਿ ਕਥਾ. ਜਿਸ ਬਾਤ ਦਾ ਆਨੰਦ ਅਨੁਭਵ ਕਰੀਏ, ਪਰ ਕਥਨ ਨਾ ਹੋ ਸਕੇ, ਉਸ ਲਈ ਇਹ ਪਦ ਵਰਤੀਦਾ ਹੈ. "ਹਰਿਰਸ ਸੇਈ ਜਾਣਦੇ ਜਿਉ ਗੁੰਗੇ ਮਿਠਿਆਈ ਖਾਈ." (ਵਾਰ ਗਉ ੧. ਮਃ ੪) "ਜਿਨਿ ਇਹ ਚਾਖੀ ਸੋਈ ਜਾਣੈ ਗੁੰਗੇ ਕੀ ਮਿਠਿਆਈ." (ਸੋਰ ਮਃ ੪)#ਗੁੱਗਲ. ਸੰ. गुग्गुल ਸੰਗ੍ਯਾ- ਇੱਕ ਕੰਡੇਦਾਰ ਦਰਖ਼ਤ, ਜੋ ਕਾਠੀਆਵਾੜ, ਰਾਜਪੂਤਾਨਾ ਅਤੇ ਖ਼ਾਨਦੇਸ਼ ਵਿੱਚ ਬਹੁਤ ਹੁੰਦਾ ਹੈ। ੨. ਗੁੱਗਲ ਬਿਰਛ ਦੀ ਗੂੰਦ, ਜੋ ਬਹੁਤ ਸੁਗੰਧ ਵਾਲੀ ਹੁੰਦੀ ਹੈ. ਇਸ ਦਾ ਧੂਪ ਦੇਵ ਮੰਦਿਰਾਂ ਅਤੇ ਘਰਾਂ ਵਿੱਚ ਦਿੱਤਾ ਜਾਂਦਾ ਹੈ. ਗੁੱਗਲ ਗਠੀਏ ਆਦਿਕ ਅਨੇਕ ਰੋਗਾਂ ਵਿੱਚ ਭੀ ਵਰਤੀਦੀ ਹੈ. ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. Balsamozenzron mukul.


ਫ਼ਾ. [گُنچہ] ਅਥਵਾ [غُنچہخند] ਸੰਗ੍ਯਾ- ਕਲੀ. ਫੁੱਲ ਦੀ ਡੋਡੀ.


ਦੇਖੋ, ਗੁੰਚਹ.