ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਹਿੰਦੂ ਮਤ ਵਿੱਚ ਮੰਨੇ ਹੋਏ ਅੱਠ ਲੋਕ- ਬ੍ਰਹਮ ਲੋਕ, ਪਿਤ੍ਰਿ ਲੋਕ, ਚੰਦ੍ਰ ਲੋਕ, ਇੰਦ੍ਰ ਲੋਕ, ਗੰਧਰਵ ਲੋਕ, ਰਾਕ੍ਸ਼੍ਸ ਲੋਕ, ਯਕ੍ਸ਼੍ ਲੋਕ, ਅਤੇ ਪਿਸ਼ਾਚ ਲੋਕ.
ਹਿੰਦੂਧਰਗ੍ਰੰਥਾਂ ਅਨੁਸਾਰ ਮੰਗਲ ਕਰਨ ਵਾਲੇ ਅੱਠ ਪਦਾਰਥ:-#ਘੋੜਾ, ਹਾਥੀ, ਗਊ, ਜਲ ਦਾ ਘੜਾ, ਪੱਖਾ, ਨਿਸ਼ਾਨ, ਰਣਸਿੰਘਾ ਅਤੇ ਦੀਵਾ. ਕਈ ਗ੍ਰੰਥਾਂ ਵਿੱਚ ਘੋੜੇ ਦੀ ਥਾਂ ਸ਼ੇਰ ਅਤੇ ਰਣਸਿੰਘੇ ਦੀ ਥਾਂ ਨਗਾਰਾ ਹੈ।#੨. ਕਈਆਂ ਨੇ ਅਸ੍ਟਮੰਗਲ ਇਹ ਲਿਖੇ ਹਨ:-#ਬ੍ਰਾਹਮਣ, ਗਊ, ਅਗਨਿ, ਸੁਵਰਣ, ਘੀ, ਸੂਰਜ, ਜਲ, ਰਾਜਾ। ੩. ਉਹ ਘੋੜਾ, ਜਿਸ ਦਾ ਮੂੰਹ ਅਯਾਲ ਦੁੰਮ ਛਾਤੀ ਅਤੇ ਚਾਰੇ ਸੁੰਮ ਚਿੱਟੇ ਹੋਣ.
ਸੰ. ਅਸ੍ਟਭੁਜਾ. ਸੰਗ੍ਯਾ- ਦੁਰਗਾ, ਜਿਸ ਦੀਆਂ ਅੱਠ ਬਾਹਾਂ ਹਨ. ਦੇਖੋ, ਅਸਟਾਇਧ.
ਸੰ. ਅਸ੍ਟਮੀ. ਸੰਗ੍ਯਾ- ਚਾਨਣੇ ਅਤੇ ਅੰਧੇਰੇ (ਹਨੇਰੇ) ਪੱਖ ਵਿੱਚ ਚੰਦ੍ਰਮਾ ਦੀ ਅੱਠਵੀਂ ਤਿਥਿ. "ਅਸਟਮੀ ਅਸਟ ਸਿਧਿ ਨਵ ਨਿਧਿ." (ਗਉ ਥਿਤੀ ਮਃ ੫)
hail, hail pellet or ball, hail storm
resolve, vow, determination, promise
to make ਅਹਿਦ , vow, promise, resolve