ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [قہقہ دیوار] ਸੰਗ੍ਯਾ- ਚੀਨ ਦੇਸ਼ ਦੀ ਇੱਕ ਕੰਧ, ਜਿਸ ਨੂੰ ਦੇਖਦੇ ਹੀ ਕ਼ਹਕ਼ਹਾ (ਹਾਸੀ) ਆ ਜਾਵੇ. ਇਹ ਦੀਵਾਰ ੧੫੦੦ ਮੀਲ ਲੰਮੀ ੨੦. ਫੁੱਟ ਉੱਚੀ ਅਤੇ ਇਤਨੀ ਹੀ ਚੌੜੀ ਹੈ, ਸੌ ਸੌ ਗਜ਼ ਦੀ ਵਿੱਥ ਤੇ ਮਜਬੂਤ ਬੁਰਜ ਬਣੇ ਹੋਏ ਹਨ. ਇਹ ਕੰਧ ਈਸਵੀ ਸਨ ਦੇ ਆਰੰਭ ਤੋਂ ੨੧੩ ਵਰ੍ਹੇ ਪਹਿਲਾਂ ਚੀਨ ਦੇ ਰਾਜਾ ਸੀਹ੍ਵਾਙਤੀ ਨੇ ਆਪਣੇ ਵੈਰੀ ਮੰਗੋਲਾਂ ਦੇ ਹੱਲੇ ਰੋਕਣ ਲਈ ਬਣਾਈ ਸੀ। ੨. ਹੁਣ ਮੁਹਾਵਰੇ ਵਿੱਚ ਇਹ ਪਦ ਅਤਿ ਕਠਿਨ ਜਾਂ ਅਚਰਜ ਵਸਤੁ ਲਈ ਵਰਤੀਦਾ ਹੈ. ਦੇਖੋ, ਸੱਤ ਅਜੂਬੇ ਅਤੇ ਕਹਕਹ ਦੀਵਾਰ.
ਸੰਗ੍ਯਾ- ਦੇਖੋ, ਕਹਕਹਾ. ਉੱਚੀ ਹਾਸੀ ਦਾ ਸ਼ੋਰ. "ਕਹਕਹਾਟ ਕਹੁਁ ਕਾਲ ਸੁਨਾਵੈ." (ਚਰਿਤ੍ਰ ੫੨)
ਫ਼ਾ. [کہگل] ਸੰਗ੍ਯਾ- ਕਾਹ (ਘਾਸ) ਅਤੇ ਗਿਲ (ਮਿੱਟੀ) ਮਿਲਾਕੇ ਲਿਪਾਈ ਲਈ ਬਣਾਇਆ ਹੋਇਆ ਗਾਰਾ.
ਸੰ. ਕਥਨ. ਸੰਗ੍ਯਾ- ਕਹਿਣਾ. ਬਿਆਨ. "ਕੂੜੇ ਕਹਣ ਕਹੰਨ." (ਵਾਰ ਬਿਲਾ ਮਃ ੩) "ਤਾਮੈ ਕਹਿਆ ਕਹਣੁ." (ਵਡ ਛੰਤ ਮਃ ੧) "ਕਹਣਾ ਸੁਨਣਾ ਅਕਥ." (ਪ੍ਰਭਾ ਮਃ ੧)
raw sugar, crystal jaggery
straw, dry stalk of grass, piece of chaff; informal. fodder
very little, in very small quantity
thatched hut with walls of reeds or dry stalks