ਢ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰਗ੍ਯਾ- ਢੀਂਗੁਲੀ ਦੇ ਹੇਠ ਬੰਨ੍ਹਿਆ ਵਜ਼ਨ, ਜੋ ਖੂਹ ਵਿੱਚੋਂ ਜਲ ਕੱਢਣ ਸਮੇਂ ਸਹਾਇਤਾ ਦਿੰਦਾ ਹੈ। ੨. ਸੰ. ढेङ्क ਢੇਂਕ. ਲੰਮੀ ਟੰਗਾਂ ਅਤੇ ਲੰਮੀ ਚੁੰਜ ਵਾਲਾ ਇੱਕ ਪੰਛੀ, ਜੋ ਮਾਸਾਅਹਾਰੀ ਹੈ. ਲਮਢੀਂਗ Adjutant (L. Cicofnia argala). "ਚੋਂਚੈਂ ਬਡੀ ਭਾਂਤ ਜਿਨ ਢੀਂਗਾ." (ਚਰਿਤ੍ਰ ੪੦੫) ਲਮਢੀਂਗ ਖ਼ਾਸ ਕਰਕੇ ਸੱਪ ਦਾ ਸ਼ਿਕਾਰ ਕਰਦਾ ਹੈ, ਇਸ ਲਈ ਇਸ ਦਾ ਮਾਰਨਾ ਵਰਜਿਤ ਹੈ.
ਸੰਗ੍ਯਾ- ਗੁਲੇਲਾ। ੨. ਗੋਲ ਪੱਥਰ। ੩. ਸਿੰਧੀ. ਢੀਢੁ. ਇੱਕ ਚਮਾਰ ਜਾਤੀ. ਭਾਵ- ਨੀਚ. "ਹਮ ਢੀਢੇ ਢੀਮ ਬਹੁਤ ਅਤਿ ਭਾਰੀ." (ਬਸੰ ਮਃ ੪)
ਸੰਗ੍ਯਾ- ਮਿੱਟੀ ਦਾ ਡਲਾ. ਢੇਮ। ੨. ਭਾਵ ਜੜ੍ਹਮਤਿ.
ਸੰਗ੍ਯਾ- ਸੁਸ੍ਤੀ। ੨. ਦੇਰੀ. ਚਿਰ. ਢਿੱਲ. "ਢੀਲ ਨ ਪਰੀ ਜਾ ਗੁਰੁ ਫੁਰਮਾਏ." (ਗਉ ਮਃ ੫)
ਵਿ- ਸੁਸ੍ਤ. ਆਲਸੀ. "ਲਾਹੇ ਕਉ ਤੂੰ ਢੀਲਾ ਢੀਲਾ." (ਆਸਾ ਮਃ ੫) ੨. ਦੇਖੋ, ਢਿੱਲਾ ੨। ੩. ਦੇਖੋ, ਢੀਲਿਆ। ੪. ਸੰਗ੍ਯਾ- ਬਿਲੰਬ. ਦੇਰੀ. "ਇਕੁ ਨਿਮਖ ਨ ਕੀਜੈ ਢੀਲਾ." (ਗੂਜ ਮਃ ੫) ੫. ਸ਼ਾਹਪੁਰ ਦੇ ਜਿਲੇ ਇਕ ਕਾਸ਼ਤਕਾਰ ਜਾਤਿ.
ਵਿ- ਆਜ਼ਾਦ. ਬੰਧਨ ਰਹਿਤ. "ਇਕਿ ਬਾਂਧੇ ਇਕਿ ਢੀਲਿਆ ਇਕਿ ਸੁਖੀਏ ਹਰਿਪ੍ਰੀਤਿ. (ਵਾਰ ਮਾਰੂ ੧. ਮਃ ੪)
lower end of back bone, prolapsus ani; interior fleshy part of anus that sometimes shows out due to weakness or disease
to get one discovered, traced, sought, found or procured or searched for
to butt, knock or strike with head