ਥ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
pat on the back signifying blessing, encouragement or accolade
ਵਿ- ਸ੍ਥਿਰ. ਅਚਲ. "ਨਹੀ ਥਿਰਾ ਰਹਾਇ." (ਗਉ ਕਬੀਰ ਬਾਵਨ) ੨. ਸੰਗ੍ਯਾ- ਸ੍ਥਿਰਾ. ਪ੍ਰਿਥਿਵੀ. ਦੇਖੋ, ਅਚਲਾ.¹
ਦੇਖੋ, ਥਿਰ. "ਥਿਰੁ ਸੰਤਨ ਸੋਹਾਗੁ." (ਆਸਾ ਛੰਤ ਮਃ ੫)
ਵਿ- ਥੰਧਾ. ਚਿਕਣਾ। ੨. ਸੰਗ੍ਯਾ- ਘੀ। ੩. ਤੇਲ.
ਕ੍ਰਿ- ਹੈ ਸ਼ਬਦ ਦਾ ਭੂਤ ਕਾਲ ਸੀ. ਥਾ। ੨. ਹੋਣ ਦਾ ਭਾਵ. "ਤਿਨ ਹੀ ਜੈਸੀ ਥੀਰਹਾ." (ਓਅੰਕਾਰ) ਹੋਰਹਾਂ "ਜੋ ਗੁਣਵੰਤੀ ਥੀਰਹੈ." (ਵਡ ਮਃ ੧) ੩. ਪ੍ਰਤ੍ਯ- ਸੇ. ਤੋਂ. "ਮਿਥਿਆ ਮੋਹ ਮਗਨ ਥੀ ਰਹਿਆ." (ਸੂਹੀ ਛੰਤ ਮਃ ੫) ੪. ਵਿ- ਸ੍ਥਿਤ. ਕਾਇਮ. "ਮੈ ਜੁਗ ਚਾਰ ਲਗੇ ਨਹਿ ਥੀਹੋਂ." (ਚਰਿਤ੍ਰ ੧੧੨)
ਸਿੰਧੀ. ਥੀਅਣੁ ਕ੍ਰਿਯਾ ਦਾ ਅਮਰ. ਹੋਜਾ. ਬਣ ਜਾ. "ਥੀਉ ਸੰਤਨ ਕੀ ਰੇਣੁ." (ਵਾਰ ਮਾਰੂ ੨. ਮਃ ੫) "ਥੀਉ ਰੇਣੁ ਜਿਨੀ ਪ੍ਰਭੁ ਧਿਆਇਆ." (ਸੂਹੀ ਛੰਤ ਮਃ ੫)