ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਸਰਮ. "ਸਰਮੁ ਧਰਮੁ ਦੁਇ ਛਪਿ ਖਲੋਏ." (ਤਿਲੰ ਮਃ ੧)


ਅੰਬਾਲੇ ਦੇ ਚੜ੍ਹਦੇ ਵੱਲ ਜਮੁਨਾ ਅਤੇ ਸ਼ਤਦ੍ਰਵ (ਸਤਲੁਜ) ਦੇ ਮਧ ਪਹਾੜੀ ਰਿਆਸਤ, ਜਿਸ ਨੂੰ ਨਾਹਨ ਭੀ ਆਖਦੇ ਹਨ. ਦੇਖੋ, ਨਾਹਨ। ੨. ਸਿਰ ਦਾ ਮੁਕਟ. ਭਾਵ- ਸ਼ਿਰੋਮਣਿ. ਜੈਸੇ- "ਬੈਰਾੜ ਵੰਸ ਸਰਮੌਰ." ਦੇਖੋ, ਨਾਭਾ. ਦੇਖੋ, ਸਿਰਮੌਲਿ.


ਅ਼. [شرعی] ਸ਼ਰਈ਼. ਵਿ- ਸ਼ਰਾ (ਮਜਹਬ ਦੀ ਰੀਤੀ) ਦਾ ਪਾਬੰਦ. "ਮਹਾਂ ਸਰੈਯਨ ਤੇ ਡਰਪਾਵੈ." (ਗੁਪ੍ਰਸੂ) ੨. ਸ਼ਰਾ ਨਾਲ ਹੈ ਜਿਸ ਦਾ ਸੰਬੰਧ.


ਇੱਕ ਨਦੀ, ਜੋ ਅਯੋਧ੍ਯਾ ਪਾਸ ਵਹਿੰਦੀ ਹੈ, ਇਸ ਦਾ ਨਾਉਂ ਗੋਰਾਰਾ ਅਤੇ ਘਾਗਰਾ ਭੀ ਹੈ. ਵਾਲਮੀਕ ਰਾਮਾਇਣ ਵਿੱਚ ਲੇਖ ਹੈ ਕਿ ਮਾਨਸਰ ਤੋਂ ਨਿਕਲਨੇ ਕਾਰਣ ਸਰਯੂ ਨਾਂਉ ਹੋਇਆ ਹੈ.


ਵਿ- ਸਿੱਧਾ. ਬਿਨਾ ਵਿੰਗ. "ਮੈ ਸਰਲ ਕਰਾਂਗਾ ਆਕੀਆਂ." (ਜੰਗਨਾਮਾ) ਕਪਟ ਰਹਿਤ. ਬਿਨਾ ਛਲ. "ਭਏ ਸਰਲ ਪੁਰਿ ਮਹਿ ਜੇ ਬਾਮੀ." (ਨਾਪ੍ਰ) ਵਾਮੀ (ਟੇਢੇ) ਸਿੱਧੇ ਹੋ ਗਏ। ਸ- ਰਲ. ਉਹ ਪਾਠ ਜੋ ਅੱਖਰਾਂ ਦੇ ਜੋੜ ਠੀਕ ਮਿਲਾਕੇ ਰਵਾਨਗੀ ਨਾਲ ਕੀਤਾ ਜਾਵੇ. ਜਿਵੇਂ- "ਗਰੰਥੀ ਸਰਲ ਪਾਠ ਕਰਦਾ ਹੈ." (ਲੋਕੋ)