ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਹੋਰ. "ਗੁਣ ਏਹੋ, ਹੋਰੁ ਨਾਹੀ ਕੋਇ." (ਸੋਦਰੁ) ਵਡੀ ਸਿਫਤ ਇਹ ਹੈ ਕਿ ਉਸ ਤੁੱਲ ਹੋਰ ਕੋਈ ਨਹੀਂ। ੨. ਪ੍ਰਤਿਬੰਧ. ਰੁਕਾਵਟ. "ਤਿਥੈ ਹੋਰੁ ਨ ਕੋਈ ਹੋਰੁ." (ਜਪੁ)


ਦੇਖੋ, ਹੋਰਨਾ. "ਕੋਟਿ ਜੋਰੇ ਲਾਖ ਕੋਰੇ ਮਨੁ ਨ ਹੋਰੇ." (ਗਉ ਮਃ ੫) ੨. ਔਰ ਹੀ. ਭਾਵ- ਵਿਪਰੀਤ. ਉਲਟ. "ਸਾਰਾ ਦਿਨ ਲਾਲਚਿ ਅਟਿਆ ਮਨਮੁਖ ਹੋਰੇ ਗਲਾ." (ਵਾਰ ਗਉ ੧. ਮਃ ੪)


ਸੰ. ਹੋਲਕ. ਸੰਗ੍ਯਾ- ਘਾਸ ਫੂਸ ਦੀ ਅੱਗ ਨਾਲ ਅਧਭੁੰਨਿਆ ਅੰਨ. ਧਾਨ ਅਤੇ ਛੋਲੇ ਆਦਿਕ ਨੂੰ ਛਿਲਕੇ ਸਮੇਤ ਭੁੰਨਕੇ ਹੋਲਾਂ ਬਣਾਈਦੀਆਂ ਹਨ.


ਆਨੰਦਪੁਰ ਦਾ ਇੱਕ ਕਿਲਾ. ਇਸੇ ਥਾਂ ਦਸ਼ਮੇਸ਼ ਨੇ ਦੀਵਾਨ ਲਗਾਕੇ ਸੰਮਤ ੧੭੫੭ ਚੇਤ ਬਦੀ ੧. ਨੂੰ ਹੋਲਾ ਮਹੱਲਾ ਖੇਡਣ ਦੀ ਰੀਤਿ ਚਲਾਈ. ਦੇਖੋ, ਆਨੰਦਪੁਰ ਅਤੇ ਹੋਲਾ ਮਹੱਲਾ.


ਦੇਖੋ, ਹੋਲ ਅਤੇ ਹੋਲਾ ਮਹੱਲਾ.#ਬਰਛਾ ਢਾਲ ਕਟਾਰਾ ਤੇਗਾ ਕੜਛਾ ਦੇਗਾ ਗੋਲਾ ਹੈ,#ਛਕਾ ਪ੍ਰਸਾਦ ਸਜਾ ਦਸਤਾਰਾ ਅਰੁ ਕਰਦੌਨਾ ਟੋਲਾ ਹੈ,#ਸੁਭਟਸੁਚਾਲਾ ਅਰੁ ਲਖਬਾਹਾਂ ਕਲਗਾ ਸਿੰਘ ਸੁਚੋਲਾ ਹੈ,#ਅਪਰ ਮੁਛਹਿਰਾ ਦਾੜ੍ਹਾ ਜੈਸੇ, ਤੈਸੇ ਬੋਲਾ ਹੋਲਾ ਹੈ.#(ਕਵਿ ਨਿਹਾਲ ਸਿੰਘ)


ਸੰਗ੍ਯਾ- ਹਮਲਾ ਅਤੇ ਜਾਯ ਹਮਲਾ. ਹੱਲਾ ਅਤੇ ਹੱਲੇ ਦੀ ਥਾਂ. ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸੇ ਨੂੰ ਸ਼ਸਤ੍ਰ ਅਤੇ ਯੁੱਧਵਿਦ੍ਯਾ ਵਿੱਚ ਨਿਪੁੰਨ ਕਰਨ ਲਈ ਇਹ ਰੀਤਿ ਚਲਾਈ ਸੀ ਕਿ ਦੋ ਦਲ ਬਣਾਕੇ ਪ੍ਰਧਾਨ ਸਿੰਘਾਂ ਦੇ ਹੇਠ ਇੱਕ ਖਾਸ ਥਾਂ ਤੇ ਕਬਜ਼ਾ ਕਰਨ ਲਈ ਹਮਲਾ ਕਰਨਾ. ਕਲਗੀਧਰ ਆਪ ਇਸ ਮਸਨੂਈ ਜੰਗ ਦਾ ਕਰਤਬ (Manoeuvre) ਦੇਖਦੇ ਅਤੇ ਦੋਹਾਂ ਦਲਾਂ ਨੂੰ ਸ਼ੁਭ ਸਿਖ੍ਯਾ ਦਿੰਦੇ ਸੇ, ਅਰ ਜੋ ਦਲ ਕਾਮਯਾਬ ਹੁੰਦਾ ਉਸ ਨੂੰ ਦੀਵਾਨ ਵਿੱਚ ਸਿਰੋਪਾ ਬਖਸ਼ਦੇ ਸਨ, ਦੇਖੋ, ਹੋਲ ਗੜ੍ਹ ਅਤੇ ਮਹੱਲਾ.