ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸਰਵ- ਤੁਝੇ. ਤੈਨੂੰ. ਤੇਰਾ. ਤੇਰੇ. "ਗਾਵਨਿ ਤੁਧਨੋ ਪਵਣੁ ਪਾਣੀ ਬੈਸੰਤਰੁ." (ਸੋਦਰੁ) "ਤੁਧੁ ਜੇਵਡੁ ਅਵਰੁ ਨ ਭਾਲਿਆ." (ਸ੍ਰੀ ਮਃ ੫. ਪੈਪਾਇ)


ਦੇਖੋ, ਤੁਣ। ੨. ਦੇਖੋ, ਤੁੱਨ.


ਨਾਭਿ. ਧੁੰਨੀ. ਦੇਖੋ, ਤੁੰਦੀ ੧.


ਕ੍ਰਿ- ਤੁੰਦ (ਢਿੱਡ) ਨੂੰ ਬਹੁਤਾ ਭਰ ਲੈਣਾ. ਦੇਖੋ, ਤੁੰਦ ੨। ੨. ਕਿਸੇ ਚੀਜ ਨੂੰ ਦਬਾਕੇ ਕਿਸੇ ਥਾਂ ਵਿੱਚ ਭਰਨਾ. ਘੁਸੇੜਨਾ.


ਦੇਖੋ, ਤੂਣੀਰ.


ਦੇਖੋ, ਤੋਪ। ੨. ਦੇਖੋ, ਤੋਪਾ। ੩. ਸੰਗ੍ਯਾ- ਰੁਕਾਵਟ. ਪ੍ਰਤਿਬੰਧ. "ਘਾਟ ਘਾਟੈਂ ਰੁਕੋ ਬਾਟ ਬਾਟੈਂ ਤੁਪੋ." (ਰਾਮਾਵ) ਹਰੇਕ ਘਾਟ ਅਤੇ ਰਾਹ ਨੂੰ ਰੋਕ ਲਓ.