ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਪਲਿਆ। ੨. ਪਾਲਿਓ. ਪਾਲਨ ਕੀਤਾ. "ਪਲਿਓ ਛਤ੍ਰ ਧਰਮੰ." (ਰਾਮਾਵ) ਛਤ੍ਰੀਧਰਮ ਪਾਲਿਆ.


ਵਿ- ਪਰਵਰਿਸ਼ ਨੂੰ ਪ੍ਰਾਪਤ ਹੋਇਆ. ਪਾਲਨ ਹੋਇਆ। ੨. ਸੰ. ਪਲਿਤ. ਬੁੱਢਾ। ੩. ਪੱਕਿਆ ਹੋਇਆ। ੪. ਚਿੱਟੇ ਰੰਗ ਵਾਲਾ. "ਸਿਰ ਪਲਿਆ ਦਾੜੀ ਪਲੀ ਮੁਛਾਂ ਭੀ ਪਲੀਆਂ." (ਸ. ਫਰੀਦ)


ਪਲ- ਇਕ.


ਦੇਖੋ, ਪਲਿਆ ੨। ੨. ਸੰ. ਸੰਗ੍ਯਾ- ਤਾਪ. ਗਰਮੀ। ੩. ਚਿੱਕੜ. ਗਾਰਾ। ੪. ਗੁੱਗਲ। ੫. ਮਿਰਚ.


ਦੇਖੋ, ਪਲਿਓ.