ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. कच्छ ਕੱਛ. ਸੰਗ੍ਯਾ- ਨਦੀ ਅਤੇ ਸਮੁੰਦਰ ਦੇ ਕਿਨਾਰੇ ਦਾ ਦੇਸ਼। ੨. ਪਹਾੜ ਦਾ ਦਾਮਨ.


ਦੇਖੋ, ਕਾਛੀ। ੨. ਕਤਰ ਬ੍ਯੋਂਤਕੇ ਬਣਾਈ ਹੋਈ ਪੋਸ਼ਾਕ. "ਕਰਿ ਸੰਜੋਗੁ ਬਨਾਈ ਕਾਛਿ." (ਰਾਮ ਮਃ ੫) ਇਸ ਥਾਂ ਦੇਹ ਪੋਸ਼ਾਕ ਹੈ। ੩. ਕੱਛ (ਬ੍ਯੋਂਤ) ਕੇ.


ਕਤਰ ਬ੍ਯੋਂਤਕੇ. ਕਾਟ ਤਰਾਸ਼ ਕਰਕੇ। ੨. ਸਿੰਗਾਰ ਸਵਾਰਕੇ. "ਕਾਛਿ ਕੂਛਿ ਤਨੁ ਦੀਨਾ." (ਸੋਰ ਕਬੀਰ)


ਮਿਣੀ. ਬ੍ਯੋਂਤੀ. ਦੇਖੋ, ਕਾਛਨਾ। ੨. ਸੰਗ੍ਯਾ- ਕੱਛ ਵਿੱਚ ਖੇਤੀ ਕਰਨ ਵਾਲਾ. ਕੂੰਜੜਾ. ਰਾਈਂ. ਮਾਲੀ. "ਕਾਛੀ ਨੇ ਪੇਡ ਤੇ ਤੂਤ ਗਿਰਾਏ." (ਚੰਡੀ ੧)


ਵਿ- ਕਾਛ (ਮਿਣਤੀ) ਕਰਨ ਵਾਲਾ. ਖੇਤ ਦੀ ਕੂਤ ਕਰਨ ਵਾਲਾ। ੨. ਦੇਖੋ, ਕਾਛੀ ੨.


ਦੇਖੋ, ਕਾਛਨਾ। ੨. ਸਜੇ ਹੋਏ. ਸੁੰਦਰ ਲਿਬਾਸ ਵਾਲੇ.


ਦੇਖੋ, ਕਾਛਨਾ। ੨. ਡਿੰਗ. ਕਿਆ ਹੈ? ਕੀ ਹੈ?


ਸੰ. ਸੰਗ੍ਯਾ- ਮੇਖ਼ਚੂ. ਕਾਠ ਦਾ ਹਥੌੜਾ, ਜਿਸ ਨਾਲ ਕਿੱਲੇ ਗੱਡੀਦੇ ਹਨ। ੨. ਸੰ. ਕਾਰ੍‍ਯ. ਕੰਮ. "ਕਾਜ ਹਮਾਰੇ ਪੂਰੇ ਸਤਿਗੁਰ." (ਰਾਮ ਮਃ ੫) ੩. ਦੇਖੋ, ਕਜਣਾ. ਢਕਣਾ. "ਤਉ ਮੁਖ ਕਾਜਿ ਲਜੋ." (ਸਾਰ ਮਃ ੫) ਤਾਂ ਲੱਜਾ ਨਾਲ ਮੂੰਹ ਕੱਜ (ਢਕ) ਲਿਆ। ੪. ਡਿੰਗ. ਸ਼੍ਰਾਧ. ਮਹੋਛਾ. "ਜਜਿ ਕਾਜਿ ਵੀਆਹਿ ਸੁਹਾਵੈ." (ਵਾਰ ਮਲਾ ਮਃ ੧) ਦੇਵਤਾ ਦੇ ਯਜਨ (ਪੂਜਨ) ਸ਼੍ਰਾਧ, ਅਤੇ ਵਿਆਹ ਵਿੱਚ ਮਾਸ ਸੁਹਾਵੈ। ੫. ਸਿੰਧੀ. ਪ੍ਰੀਤਿਭੋਜਨ. ਜਿਆਫ਼ਤ। ੬. ਤੁ. [قاز] ਕ਼ਾਜ਼. ਮੱਘ. ਜੰਗਲੀ ਬੱਤਕ। ੭. ਕੁੜਤੇ ਕੋਟ ਆਦਿ ਦੇ ਗੁਦਾਮ ਅੜਾਉਣ ਦੇ ਛਿਦ੍ਰ (batton- hole) ਨੂੰ ਭੀ ਕਾਜ ਆਖਦੇ ਹਨ.


ਸੰਗ੍ਯਾ- ਕਾਜੀ ਦੀ ਇਸਤ੍ਰੀ. "ਕਾਜੀ ਅਰੁ ਕਾਜਨ ਮਨ ਜਾਨੈ." (ਗੁਪ੍ਰਸੂ)


ਸੰ. ਕੱਜਲ. ਸੰਗ੍ਯਾ- ਸੁਰਮਾ. ਸਿਆਹੀ. "ਕਾਜਰਕੋਠ ਮਹਿ ਭਈ ਨ ਕਾਰੀ." (ਆਸਾ ਮਃ ੫) "ਕਾਜਲ ਹਾਰ ਤੰਬੋਲ ਸਭੈਕਿਛੁ ਸਾਜਿਆ." (ਫੁਨਹੇ ਮਃ ੫)#"ਕਾਜਲੁ ਹਾਰੁ ਤਮੋਲ ਰਸੁ." (ਵਾਰ ਮਾਰੂ ੨. ਮਃ ੫)