ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਹੋਵਸੀ ਹੋਵੇਗਾ। ੨. ਹੁੰਦਾ. "ਤਿਸ ਦਾ ਕਦੇ ਨ ਹੋਵੀ ਭਲਾ." (ਵਾਰ ਗਉ ੧. ਮਃ ੪)


ਵਿ- ਹੋਣ ਵਾਲੀ. ਹੋਣ ਯੋਗ. "ਸਾ ਹੋਵੈ ਜੋ ਬਾਤ ਹੋਵੈਨੀ." (ਬਿਲਾ ਮਃ ੪) ੨. ਹੁੰਦੇ ਹਨ.


ਹੁੰਦਾ। ੨. ਹੋਣ ਵਾਲਾ. "ਹੋਯਾ ਹੈ ਹੋਵੰਤੋ." (ਗਾਥਾ)


ਦੇਖੋ, ਹੋਡ ਅਤੇ ਹੋੜਨਾ.


ਦੇਖੋ, ਹੋਡ ਅਤੇ ਹੋੜਨਾ.


ਕ੍ਰਿ- ਵਰਜਣਾ. ਹਟਾਉਣਾ. ਰੋਕਣਾ. ਮੋੜਨਾ. "ਸੂਰ ਬੀਰ ਵਰਿਆਮੁ ਕਿਨੈ ਨ ਹੋੜੀਐ." (ਵਾਰ ਗੂਜ ੨. ਮਃ ੫) ੨. ਰਾਹਣਾ. ਖੁਰਦੜਾ ਕਰਨਾ. ਜਿਵੇਂ- ਚੱਕੀ ਅਤੇ ਖਰਾਸ ਦਾ ਪੱਥਰ ਹੋੜਨਾ.


ਸੰਗ੍ਯਾ- ਪਸ਼ੂਆਂ ਦਾ ਬਾੜਾ, ਜਿਸ ਵਿੱਚ ਬਾਹਰ ਜਾਣੋ ਪਸ਼ੂ ਰੋਕੇ ਜਾਂਦੇ ਹਨ। ੨. ਵਿਘਨ। ੩. ੳ ਦੀ ਓ ਮਾਤ੍ਰਾ (ੋ).


ਹੋਵੇਂ ਭਵੰਤੁ। ੨. ਅਹੰ. ਮੈ. ਹੌਂ। ੩. ਹਾਂ. ਹੂੰ. "ਮੈ ਜੀ ਨਾਮਾ ਹੋਂ ਜੀ." (ਧਨਾ ਨਾਮਦੇਵ)