ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. गुण्डक ਵਿ- ਮੈਲਾ. ਗੰਦਾ। ੨. ਲੁੱਚਾ. ਇਸੇ ਤੋਂ ਗੁੰਡਾ ਸ਼ਬਦ ਹੈ.


ਦੇਖੋ, ਗੁੰਡਕ. "ਗੁੰਡਨ ਸਾਥ ਕਰੈ ਗੁਜਰਾਨ." (ਚਰਿਤ੍ਰ ੧੮੭)


ਸੰ. ग्रन्थन ਗ੍ਰੰਥਨ. ਸੰਗ੍ਯਾ- ਜੋੜਨਾ. ਮਿਲਾਉਣਾ। ੨. ਗੁੰਦਣਾ.


ਵਿ- ਗੁੰਦੀ ਹੋਈ. ਗ੍ਰਥਿਤ. "ਹੀਰਨ ਪਾਂਤਿ ਮਨੋ ਗੁੰਦਰੀ." (ਨਾਪ੍ਰ)