ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [تُفنگ] ਸੰਗ੍ਯਾ- ਤੋਪ। ੨. ਬੰਦੂਕ਼. "ਨਾਮ ਤੁਫੰਗ ਚੀਨ ਚਿਤ ਲੀਜੈ." (ਸਨਾਮਾ)


ਸਰਵ- ਤੂ ਦਾ ਬਹੁਵਚਨ. ਤੁਸੀਂ. "ਤੁਮ ਸਾਚੇ ਹਮ ਤੁਮ ਹੀ ਰਾਚੇ." (ਸੋਰ ਮਃ ੧)


ਤੁਮਾਰੇ ਸਦ੍ਰਿਸ਼. ਤੁਮਾਰੇ ਜੇਹਾ. "ਤੁਮ ਸਮਸਰਿ ਅਵਰੁ ਕੋ ਨਾਹੀ." (ਆਸਾ ਅਃ ਮਃ ੧) "ਹਮ ਸਰਿ ਦੀਨੁ, ਦਇਆਲੁ ਨ ਤੁਮ ਸਰਿ." (ਧਨਾ ਰਵਿਦਾਸ)