ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਪਲੀਦਤਾ (ਅਪਵਿਤ੍ਰਤਾ) ਵਾਲਾ. ਨਾਪਾਕ. "ਮੂਤ ਪਲੀਤੀ ਕਪੜੁ ਹੋਇ. (ਜਪੁ) ੨. ਸੰਗ੍ਯਾ- ਪਲੀਦਤਾ. ਅਪਵਿਤ੍ਰਤਾ.


ਦੇਖੋ, ਪਲੀਤ.


ਦੇਖੋ, ਪ੍‌ਲੁਤ.


ਲੋਥ ਉੱਪਰ ਲੋਥ. ਲਾਸ਼ ਪੁਰ ਲਾਸ਼. "ਪਲੁੱਥ ਲੁੱਥ ਬਿੱਥਰੀ." (ਰਾਮਾਵ)


ਸੰਗ੍ਯਾ- ਪੱਲਾ. ਲੜ। ੨. ਸੰ. ਪੱਲਵ. ਪੱਤਾ। ੩. ਫੁੱਲ ਦੀ ਪਾਂਖੁੜੀ. "ਪਲੂ ਅਨਤ ਮੂਲ ਬਿਚਕਾਰ." (ਰਾਮ ਬੇਣੀ) ਇਹ ਯੋਗਮਤ ਅਨੁਸਾਰ ਕਲਪੇਹੋਏ ਦਸਮਦ੍ਵਾਰ ਦੇ ਕਮਲ ਦਾ ਵਰਣਨ ਹੈ, ਜਿਸ ਵਿੱਚ ਆਤਮਾ ਵਿਰਾਜਦਾ ਹੈ.