ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸਰਵ- ਤੁਮਾਰੇ ਕੋ। ੨. ਆਪ ਹੀ. "ਤੁਮਹਿ ਪਛਾਨੂੰ." (ਸਾਰ ਮਃ ੫)


ਸਰਵ- ਆਪ ਹੀ. "ਤੁਮਰੀ ਗਤਿ ਮਿਤਿ ਤੁਮਹੀ ਜਾਨੀ." (ਸੁਖਮਨੀ)


ਸਰਵ- ਤੁਮਾਰਾ. ਤੁਹਾਡਾ. "ਲੋਚ ਪੂਰਿ ਜਨੁ ਤੁਮਘਾ." (ਸੂਹੀ ਮਃ ੪) ਆਪਣੇ ਦਾਸ ਦੀ ਇੱਛਾ ਪੂਰਣ ਕਰੋ.


ਦੇਖੋ, ਚੇ ੨.


ਸਰਵ- ਤੁਮਾਰਾ. ਤੁਮਾਰੇ. "ਤੁਮਨ ਦ੍ਵਾਰ ਪਰ ਸੀਸ ਆਪਨ ਝੁਕਾਊਂ." (ਛੱਕੇ) ੨. ਫ਼ਾ. [تمُن] ਦਸ ਹਜ਼ਾਰ. ਅਯੁਤ। ੩. ਗਰੋਹ. ਝੁੰਡ. "ਤੁਮਨ ਪਠਾਨਨ ਕੇ ਤਿਸੈ ਸੀਸ ਝੁਕਾਵਤ ਆਨ." (ਚਰਿਤ੍ਰ ੨੨੧)