ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦਾਮਨ ਮੇਂ. ਲੜ ਵਿੱਚ. ਪੱਲੇ. "ਉਧਰਹਿ ਲਾਗਿ ਪਲੇ." (ਸਾਰ ਮਃ ੫) ਸੰਤਾਂ ਦੇ ਲੜ ਲੱਗਕੇ। ੨. ਪਾਲਨ ਕੀਤੇ. ਪਾਲੇ. "ਸਰਬ ਠੌਰ ਸਬੋ ਉਠ ਧਰਮ ਪਲੇ." (ਦਿਲੀਪ)


ਕ੍ਰਿ- ਸੇਕ ਦੇਣਾ. ਹਰੀ ਸੋਟੀ ਨੂੰ ਅੱਗ ਵਿੱਚ ਛਿੱਲ ਲਾਹੁਣ ਲਈ ਤਾਉਣਾ. ਸੰ. ਪ੍‌ਲੁਸ. ਤਪਾਉਣਾ. ਜਲਾਉਣਾ.


ਕ੍ਰਿ- ਲਪੇਟਣਾ. ਘੇਰਨਾ. ਮੜ੍ਹਨਾ. "ਪਸੂ ਮਾਣਸ ਚੰਮਿ ਪਲੇਟੇ." (ਵਾਰ ਮਲਾ ਮਃ ੧) "ਗ੍ਰਿਹਸਤਿ ਕੁਟੰਬਿ ਪਲੇਟਿਆ." (ਸ੍ਰੀ ਅਃ ਮਃ ੫) ਦੇਖੋ, ਅੰ. Plait.


ਘੇਰਕੇ. ਲਪੇਟਕੇ. "ਕੂੜ ਮੁਲੰਮਾ ਪਲੇਟਿ ਧਰੇਹੁ." (ਵਾਰ ਗਉ ੧. ਮਃ ੪)