ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. गुम्फन ਸੰਗ੍ਯਾ- ਗੁੰਦਣਾ. ਪਰੋਣਾ. "ਹਰਿਗੁਣ ਗੁੰਫਹੁ ਮਨਿਮਾਲ." (ਵਾਰ ਗਉ ੨. ਮਃ ੫) ਮਨਿਮਾਲ ਵਿੱਚ ਸ਼ਲੇਸ ਹੈ, ਮਨ ਵਿੱਚ ਮਾਲਾ ਅਤੇ ਮਣੀਆਂ ਦੀ ਮਾਲਾ.


ਸੰਗ੍ਯਾ- ਗੁੱਛਾ. ਦੇਖੋ, ਗੁੰਫ. "ਸੇਜਬੰਦ ਗੁੰਫੇ ਬਡ ਜਰੀ." (ਗੁਪ੍ਰਸੂ) ੨. ਕਾਰਣਮਾਲਾ ਅਲੰਕਾਰ ਦੀ ਭੀ ਗੁੰਫਾ ਸੰਗ੍ਯਾ ਹੈ. ਦੇਖੋ, ਕਾਰਣਮਾਲਾ.


ਵਿ- ਗੁੰਦਿਆ ਹੋਇਆ। ੨. ਉਲਝਿਆ. ਫਸਿਆ. "ਪੰਕਜ ਫਾਥੇ ਪੰਕ ਮਹਾਂ ਮਦ ਗੁੰਫਿਆ." (ਫੁਨਹੇ ਮਃ ੫)


ਫ਼ਾ. [گُنبد] ਸੰਗ੍ਯਾ- ਬੁਰਜ। ੨. ਮੇਹਰਾਬ। ੩. ਸ਼ਗੂਫ਼ਾ। ੪. ਪਿਆਲਾ। ੫. ਆਸਮਾਨ.


ਫ਼ਾ. [گُنبدِکبوُد] ਸੰਗ੍ਯਾ- ਨੀਲਾ ਗੁੰਬਦ. ਭਾਵ- ਆਸਮਾਨ.