ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸਰਵ- ਆਪ ਦਾ. ਤੁਹਾਡਾ. "ਹਮ ਕੀਰੇ ਕਿਰਮ ਤੁਮਨਛੇ." (ਬਸੰ ਮਃ ੪) "ਗੁਨ ਕਹਿ ਨ ਸਕੈ ਪ੍ਰਭੁ ਤੁਮਨਥੇ." (ਕਲਿ ਮਃ ੪) "ਜਨ ਨਾਨਕ ਦਾਸ ਤੁਮਨਭਾ." (ਪ੍ਰਭਾ ਮਃ ੪) "ਕੋਇ ਨ ਜਾਨੈ ਤੁਮਰਾ ਅੰਤ." (ਸੁਖਮਨੀ) "ਤੁਮਰੋ ਹੋਇ ਸੁ ਤੁਝਹਿ ਸਮਾਵੈ." (ਬਸੰ ਅਃ ਮਃ ੧)


ਦੇਖੋ, ਤੁਮੁਲ.


ਦੇਖੋ, ਤੁੰਬੀ.


ਸਰਵ- ਤੁਸੀਂ. ਤੁਮ ਲੋਗ. ਸ਼ੁਮਾ. "ਹਮਾ ਤੁਮਾ ਮੇਲੁ." (ਵਾਰ ਆਸਾ) ਮਾ ਵ ਸ਼ੁਮਾ। ੨. ਸੰਗ੍ਯਾ- ਤੁੰਬ. ਕੌੜਤੁੰਮਾ. ਇੰਦ੍ਰਾਯਨ. "ਤੁਮੀ ਤੁਮਾ ਵਿਸੁ ਅਕੁ ਧਤੂਰਾ ਨਿਮੁ ਫਲੁ." (ਵਾਰ ਮਾਝ ਮਃ ੧) ਦੇਖੋ, ਤੁੰਮਾ.


ਸਰਵ- ਤੁਮਹੀ. ਤੁਮ ਨੇ ਹੀ. "ਤੁਮਾਰਾ ਮਰਮੁ ਤੁਮਾਹੀ ਜਾਨਿਆ." (ਗਉ ਮਃ ੫)


ਸਰਵ- ਆਪ ਦਾ. ਤੁਹਾਡਾ. "ਸਭ ਖੇਲੁ ਤੁਮਾਤੀ." (ਵਾਰ ਮਾਝ ਮਃ ੧)