ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਪੜੈ. ਪਵੈ. "ਲੋਭੀ ਕਾ ਜੀਉ ਟਲਪਲੈ." (ਸ੍ਰੀ ਮਃ ੧) ਟਲ ਪੈਂਦਾ ਹੈ। ੨. ਪਲਦਾ ਹੈ. ਦੇਖੋ, ਪਲਨਾ। ੩. ਲੜ ਵਿੱਚ. ਦੇਖੋ, ਪਲੇ ੧. "ਪਲੈ ਸਾਚੁ ਸਚੇ ਸਚਿਆਰਾ." (ਮਾਰੂ ਸੋਲਹੇ ਮਃ ੧)


ਪਲਾਯਨ ਹੋਆ. ਨੱਠਿਆ. "ਤਾਰੇ ਛਪੇ ਅੰਧੇਰ ਪਲੋਆ." (ਭਾਗੁ) ੨. ਪ੍ਰਲਯ ਹੋਆ. ਮਿਟ ਗਿਆ.


ਪਲਾਯਨ ਹੋਇ। ੨. ਪ੍ਰਲਯ ਹੋਇ. "ਤਾਰਕਾ ਲਖ ਪਲੋਇ." (ਸ੍ਰੀ ਅਃ ਮਃ ੧)


ਪਲਾਯਨ ਹੋਈ. ਨੱਠੀ। ੨. ਪ੍ਰਲਯ ਹੋਈ. "ਨਿੰਮਹੁ ਚੰਦਨ ਬਿਰਖ ਪਲੋਈ." (ਭਾਗੁ) ਵਿਸ਼ੇਸ ਕਰਕੇ ਲਯ ਹੁੰਦਾ ਹੈ. ਭਾਵ- ਅਭੇਦ ਹੁੰਦਾ ਹੈ.


ਕ੍ਰਿ- ਪ੍ਰ- ਲੋਠਨ. ਹਿਲਾਉਣਾ. ਕੰਬਾਉਣਾ। ੨. ਕੋਮਲਤਾ ਨਾਲ ਸਿਰਪੁਰ ਹੱਥ ਫੇਰਨਾ. "ਮੂਡ ਪਲੋਸਿ ਕਮਰ ਬਧਿ ਪੋਥੀ." (ਗੌਂਡ ਕਬੀਰ)