ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਹੌਲੱਤਣ. ਹਲਕਾਪਨ. ਤੁੱਛਤਾ. ਕਮੀਨਾਪਨ. "ਅਲਪ ਆਰਬਲ ਛਿਮਾ ਕਰਤ ਹੈ। ਇਹ ਜੇਠੋ ਹੌਰਵਤ ਧਰਤ ਹੈ." (ਗੁਪ੍ਰਸੂ)


ਹੌਲਾ. ਹਲਕਾ. ਦੇਖੋ, ਹਉਰਾ. "ਹੌਰਾ ਭਯਾ ਸਗਲ ਤੁਰਕਾਨਾ." (ਗੁਪ੍ਰਸੂ)


ਅ਼. [ہوَل] ਸੰਗ੍ਯਾ- ਖ਼ੌਫ਼. ਡਰ। ੨. ਦਿਲ ਦਾ ਕੰਬਣਾ. ਧੜਕਾ. ਦੇਖੋ, ਦਹਲ.


ਵਿ- ਹਲਕਾ। ੨. ਕਮੀਨਾ. ਤੁੱਛ. ਅਦਨਾ.