ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਤੁਮ੍ਰ (ਦੈਤ) ਅਰਿ (ਵੈਰੀ). ਦੈਤਾਂ ਦੇ ਵੈਰੀ ਦੇਵਤਾ. ਸੁਰ.


ਸਰਵ- ਤ੍ਵ. ਤੇਰਾ. "ਤੰਦੁਲ ਮਾਂਗਨ ਹੈ ਤੁਯ ਕਾਰਜ." (ਕ੍ਰਿਸਨਾਵ)


ਸਰਵ- ਤ੍ਵੰ. ਤੂ. "ਸੁਭੰਤ ਤੁਯੰ ਅਚੁਤ ਗੁਣਗ੍ਯੰ." (ਸਹਸ ਮਃ ੫)


ਤੂ ਧਨ੍ਯ ਹੈ. "ਪਪੀਲਕਾ! ਸਿਮਰਣੰ ਤੁਯੰ ਧਨੇ." (ਸਹਸ ਮਃ ੫)


ਸੰ. तुर्. ਧਾ- ਛੇਤੀ ਜਾਣਾ, ਜਲਦੀ ਕਰਨਾ, ਹਿੰਸਾ ਕਰਨਾ। ੨. ਸੰ. ਕ੍ਰਿ. ਵਿ- ਛੇਤੀ. ਤੁਰੰਤ। ੩. ਵਿ- ਤੇਜ਼ ਚਾਲ ਵਾਲਾ। ੪. ਸੰ. ਤਕੁ. ਸੰਗ੍ਯਾ- ਤੱਕੁਲਾ। ੫. ਜੁਲਾਹੇ ਦੀ ਲੱਠ, ਜਿਸ ਪੁਰ ਬਣਿਆ ਹੋਇਆ ਵਸਤ੍ਰ ਲਪੇਟੀਦਾ ਹੈ. ਦੇਖੋ, ਗਜਨਵ। ੬. ਨਿਘੰਟੁ ਵਿੱਚ ਤੁਰ ਦਾ ਅਰਥ ਯਮ ਅਤੇ ਮੌਤ ਕੀਤਾ ਹੈ.


ਫ਼ਾ. [تُرش] ਵਿ- ਖੱਟਾ। ੨. ਭਾਵ- ਕ੍ਰੋਧੀ. ਗੁਸੈਲਾ.