ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਪਲੋਸਕੇ. ਦੇਖੋ, ਪਲੋਸਨਾ.


ਸੰ. ਪ੍ਰੋਲਠਨ. ਸੰਗ੍ਯਾ- ਮੁੱਠੀ ਚਾਪੀ ਕਰਨੀ. "ਸ੍ਯਾਮ ਪਲੋਟਤ ਊਧਵ ਪਾਇ." (ਕ੍ਰਿਸਨਾਵ) ੨. ਹਿਲਾਉਣਾ। ੩. ਹੇਠ ਉੱਪਰ ਕਰਨ ਦੀ ਕ੍ਰਿਯਾ.


ਪਲਾਯਨ ਹੋਵੈ। ੨. ਪ੍ਰਲਯ (ਲੀਨ) ਹੋਵੈ. "ਤੀਨ ਤਿਲੋਕ ਸਮਾਧਿ ਪਲੋਵੈ." (ਰਾਮ ਬੇਣੀ) ਤ੍ਰਿਕੁਟੀ ਅਤੇ ਤ੍ਰਿਲੋਕੀ ਸਮਾਧਿ ਵਿੱਚ ਲੈ ਹੋਵੈ.


ਮਾਂਸਾਹਾਰੀ. ਦੇਖੋ, ਪਲਾਹਾਰ. "ਪਲੰਹਾਰ ਨੱਚੇ." (ਵਿਚਿਤ੍ਰ) ਮਾਂਸਾਹਾਰੀ ਜੀਵਨ ਨੱਚੇ.


ਦੇਖੋ, ਪਲੰਘ। ੨. ਫ਼ਾ. [پلنگ] ਚਿੱਤਾ, ਚਿਤ੍ਰਕ. Leopard। ੩. ਲਕੜਬਘਾ. ਵ੍ਯਾਘ੍ਰ. Panther. ਦੇਖੋ, ਸਿੰਘ ਸ਼ਬਦ ਵਿੱਚ ਦਿੱਤੇ ਚਿਤ੍ਰ.