ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵ੍ਯ- ਸੰਬੰਧ ਬੋਧਕ. "ਹਮਰੋ ਭਰਤਾ ਬਡੋ ਬਿਬੇਕੀ." (ਆਸਾ ਕਬੀਰ) "ਤੁਮਰੋ ਦੁਧੁ ਬਿਦਰ ਕੋ ਪਾਨੋ." (ਮਾਰੂ ਕਬੀਰ) ੨. ਰੋਦਨ ਦਾ ਸੰਖੇਪ। ੩. ਰੋਣਾ ਕ੍ਰਿਯਾ ਦਾ ਅਮਰ. ਰੁਦਨਕਰ.


ਰੋਦਨ ਕਰਾਇਆ। ੨. ਰੋਇਆ. "ਇੰਦ੍ਰ ਰੋਆਇਆ." (ਮਃ ੧. ਵਾਰ ਰਾਮ ੧)


ਕ੍ਰਿ. ਵਿ- ਰੋਦਨ ਕਰਕੇ. ਰੋਕੇ. "ਮਨਮੁਖ ਚਲਾਇਆ ਰੋਇ." (ਮਃ ੩. ਵਾਰ ਰਾਮ) ੨. ਤਕਲੀਫ ਉਠਾਕੇ. ਮਰ ਖਪਕੇ. "ਜੇ ਸਉ ਸਾਇਰ ਮੇਲੀਐ, ਤਿਲੁ ਨ ਪੁਜਾਵਹਿ ਰੋਇ." (ਸ੍ਰੀ ਅਃ ਮਃ ੧) "ਗੁਨ ਕਉ ਮਰੀਐ ਰੋਇ." (ਸ. ਕਬੀਰ)