ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [تُرشی] ਸੰਗ੍ਯਾ- ਖਟਿਆਈ। ੨. ਨਾਰਾਜਗੀ। ੩. ਦੇਖੋ, ਤੁਲਸੀ. "ਆਸ ਪਾਸ ਘਨ ਤੁਰਸੀ ਦਾ ਬਿਰਵਾ." (ਗਉ ਕਬੀਰ) ਦੇਖੋ, ਬਨਾਰਸ ੨.


ਸੰ. ਤੂਰ੍‍ਯ. ਸੰਗ੍ਯਾ- ਤੁਰ੍ਹੀ. ਰਣਸਿੰਗਾ.


ਫ਼ਾ. [تُرک] ਸੰ. ਤੁਰੁਸਕ. ਸੰਗ੍ਯਾ- ਤੁਰਕਿਸਤਾਨ ਦਾ ਵਸਨੀਕ। ੨. ਸਿੱਖੀਗ੍ਰੰਥਾਂ ਵਿੱਚ ਮੁਸਲਮਾਨ ਮਾਤ੍ਰ ਵਾਸਤੇ ਤੁਰਕ ਸ਼ਬਦ ਆਉਂਦਾ ਹੈ. "ਕੋਈ ਕਹੈ ਤੁਰਕ, ਕੋਈ ਕਹੈ ਹਿੰਦੂ." (ਰਾਮ ਮਃ ੫)


ਵਿ- ਤੁਰਕੀ. ਤੁਰਕਿਸਤਾਨ ਦਾ. "ਤੁਰਕੱਛ ਤੁਰੰਗ ਸਪੱਛ ਬਡੋ." (ਕਲਕੀ)


ਸੰਗ੍ਯਾ- ਮੁਸਲਮਾਨੀ। ੨. ਤੁਰਕਿਸਤਾਨ ਦੀ ਇਸਤ੍ਰੀ.


ਫ਼ਾ. [تُرکتازی] ਸੰਗ੍ਯਾ- ਲੁੱਟ ਮਾਰ ਕਰਨਾ. ਤੁਰਕ ਲੋਕ ਪਹਿਲਾਂ ਬਹੁਤ ਮਾਰ ਧਾੜ ਕਰਦੇ ਸਨ, ਤਾਜ਼ੀ ਦਾ ਮੂਲ ਹੈ ਤਾਖ਼ਤਨ (ਨੱਠਣਾ) ਹੱਲਾ ਕਰਨਾ. ਦੋ ਸ਼ਬਦ ਮਿਲਕੇ ਲੁੱਟ ਮਾਰ ਕਰਨਾ ਅਰਥ ਹੋ ਗਿਆ ਹੈ.


ਦੇਖੋ, ਤੁਰਕਣੀ.


ਫ਼ਾ. ਵਿ- ਤੁਰਕ ਜੇਹਾ. ਤੁਰਕ ਮਾਨਿੰਦ। ੨. ਸੰਗ੍ਯਾ- ਤੁਰਕ ਜਾਤਿ ਦਾ ਮਨੁੱਖ. Turkoman.


ਸੰਗ੍ਯਾ- ਮੁਸਲਮਾਨਾਂ ਦਾ ਮਹਾਮੰਤ੍ਰ ਕਲਮਾ. "ਤੁਰਕਮੰਤ੍ਰ ਕੰਨਿ ਰਿਦੈ ਸਮਾਹਿ." (ਵਾਰ ਰਾਮ ੧. ਮਃ ੧) ਦੇਖੋ, ਕਲਮਾ.


ਸੰਗ੍ਯਾ- ਤੁਰਕ ਦੀ ਸਵਾਣੀ. ਤੁਰਕ- ਇਸਤ੍ਰੀ. ਮੁਸਲਮਾਨੀ. "ਇਕ ਹਿੰਦਵਾਣੀ ਅਵਰ ਤੁਰਕਾਣੀ." (ਆਸਾ ਅਃ ਮਃ ੧)