ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. पल्यङ्क. ਪਲ੍ਯੰਕ. ਅਤੇ पर्यङ्क- ਪਰ੍‍ਯੰਕ. ਸੰਗ੍ਯਾ- ਮੰਜਾ. ਖਾਟ. "ਚੂੜਾ ਭੰਨੁ ਪਲੰਘ ਸਿਉ ਮੁੰਧੇ!" (ਵਡ ਮਃ ੧)


ਸੰ. ਪ੍ਰਲੰਬ. ਵਿ- ਲਟਕਦਾ ਹੋਇਆ. "ਬਿਰਖ ਅਕਾਰ ਬਿਥਾਰਕਰ ਥਹੁ ਜਟਾ ਪਲੰਮੈ." (ਭਾਗੁ) ੨. ਦੇਖੋ, ਪਲਮ.


ਸੰ. पल्हव ਅਥਵਾ पल्लव Parthians ਅਥਵਾ Persians. ਮਨੁ ਦੇ ਲੇਖ ਅਨੁਸਾਰ ਇਹ ਛਤ੍ਰੀ ਜਾਤਿ ਵਿੱਚੋਂ ਹਨ, ਪਰ ਇਹ ਛਤ੍ਰੀਆਂ ਤੋਂ ਛੇਕੇ ਗਏ ਸਨ. ਮਹਾਭਾਰਤ ਲਿਖਦਾ ਹੈ ਕਿ ਪਲ੍ਹਵ ਵਿਸ਼ਸ੍ਟ ਦੀ ਗਊ ਦੀ ਪੂਛ ਤੋਂ ਪੈਦਾ ਹੋਏ. ਭਾਰਤ ਵਿੱਚ ਕਿਸੇ ਸਮੇਂ ਇਸ ਜਾਤਿ ਦੀ ਰਾਜਧਾਨੀ ਕਾਂਚੀ ਸੀ. ਪਲ੍ਹਵਾਂ ਦਾ ਰਾਜ ਛੇਵੀਂ ਈਸਵੀ ਸਦੀ ਦੇ ਮੱਧ ਤੋਂ ਅੱਠਵੀਂ ਸਦੀ ਦੇ ਮੱਧ ਤਕ ਰਿਹਾ. ਇਨ੍ਹਾਂ ਦੇ ਅਧੀਨ ਅਰਕਾਟ, ਮਦਰਾਸ, ਤ੍ਰਿਚਨਾਪਲੀ ਅਤੇ ਤੰਜੌਰ ਆਦਿ ਸਨ। ੨. ਕਾਰੋਮੰਡਲ ਦੇ ਕਿਨਾਰੇ ਦਾ ਦੇਸ਼, ਜੋ ਮਦਰਾਸ ਦੇ ਇਲਾਕੇ ਹੈ.