ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਜੁਰਰਾ। ੨. ਡਿੰਗ. ਵੈਦ. ਜ੍ਵਰ- ਹਰੋ ਤੋਂ ਇਹ ਸ਼ਬਦ ਬਣਿਆ ਹੈ.


ਦੇਖੋ, ਜੁਰਰਾ। ੨. ਡਿੰਗ. ਨੀਂਦ. ਨਿਦ੍ਰਾ.


ਤੁ. [جُرّاب] ਸੰਗ੍ਯਾ- ਮੌਜ਼ਾ.


ਸੰ. ਜ੍ਵਰਾਂਕੁਸ਼. ਸੰਗ੍ਯਾ- ਤਾਪ ਨੂੰ ਦਬਾਉਣ ਵਾਲੀ ਦਵਾ. ਹਿੰਦੀਵੈਦ੍ਯ ਪਾਰਾ, ਗੰਧਕ ਆਦਿ ਪਦਾਰਥਾਂ ਤੋਂ ਇਹ ਔਸਧ ਬਣਾਉਂਦੇ ਹਨ. ਕੋਈ ਦਵਾਈ, ਜੋ ਤਾਪ ਨੂੰ ਦੂਰ ਕਰੇ, ਜੁਰਾਂਕੁਸ਼ ਕਹਾ ਸਕਦੀ ਹੈ.


ਜੁੜਕੇ. ਮਿਲਕੇ. "ਸਗਲ ਬਿਧੀ ਜੁਰਿ ਆਹਰੁ ਕਰਿਆ." (ਮਲਾ ਮਃ ੫)


ਜੁੜਿਆ. ਜੁੜੇ. ਜੁੜਦਾ ਹੈ. ਲੜੇ. ਭਿੜੇ. "ਕਿਰਤਨ ਜੁਰੀਆ." (ਸੂਹੀ ਮਃ ੫. ਪੜਤਾਲ) ਕੰਮਾਂ ਵਿੱਚ ਜੁੜੀਆ. "ਸਾਧੂ ਸੰਗਿ ਮੁਖ ਜੁਰੇ" (ਸਾਰ ਮਃ ੫) "ਹਰਿ ਸਿਉ ਜੁਰੈ ਤ ਨਿਹਚਲੁ ਚੀਤੁ." (ਗਉ ਅਃ ਮਃ ੫. ) "ਕਾਲ ਸਿਉ ਜੁਰੈ." (ਭੈਰ ਕਬੀਰ)