ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਹਉ.


ਦੇਖੋ, ਹਉਸ.


ਕ੍ਰਿ. ਹਾਂਪਨਾ. ਹਫਣਾ. ਛੇਤੀ ਛੇਤੀ ਖਿੱਚਵਾਂ ਸਾਹ ਲੈਣਾ.


ਸਰਵ- ਅਹੰ. ਮੈ. "ਤਿਸੁ ਗੁਰੁ ਕਉ ਹਁਉ ਸਦਾ ਨਮਸਕਾਰੀ." (ਵਾਰ ਵਡ ਮਃ ੪) ੨. ਸੰਗ੍ਯਾ- ਅਹੰਤਾ. ਹੌਮੈ ਅਭਿਮਾਨ.


ਅ਼. [ہوس] ਹਵਸ. ਸੰਗ੍ਯਾ- ਪ੍ਰਾਪਤੀ ਦੀ ਇੱਛਾ. ਲਾਲਸਾ. "ਭਿਛੁਕਨ ਹਉਸ ਨ ਧਨ ਕੀ ਰਹੀ." (ਰਾਮਾਵ)


ਅਹੰ ਦਾ ਸੰਖੇਪ. ਮੈ. "ਹੰ ਭੀ ਵੰਞਾ ਡੁਮਣੀ." (ਸ੍ਰੀ ਮਃ ੧)


ਦੇਖੋ, ਹੱਉ. "ਤਿਨ ਕੈ ਹੰਉ ਲਾਗਉ ਪਾਏ." (ਵਡ ਮਃ ੩. ਅਲਾਹਣੀ) "ਹੰਉ ਵਾਰੀ ਹੰਉ ਵਾਰੀ ਗੁਰੁਸਿਖ ਮੀਤ ਪਿਆਰੇ." (ਵਡ ਛੰਤ ਮਃ ੪)


ਦੇਖੋ, ਹਉਮੈ. "ਸਭਿ ਬਿਨਸੇ ਹੰਉਮੈ ਪਾਪਾ ਰਾਮ." (ਵਡ ਛੰਤ ਮਃ ੪)