ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਦੇਖੋ, ਕਾਣ ਅਤੇ ਕਾਨ. "ਕਾਣਿ ਕਢਨ ਤੇ ਚੂਕਿਪਰੀ." (ਆਸਾ ਮਃ ੫) "ਸਿਰੁ ਦੀਜੈ ਕਾਣਿ ਨ ਕੀਜੈ." (ਸਵਾ ਮਃ ੧)


ਦੇਖੋ, ਕਾਣ.


ਅ਼. [قاطع] ਕ਼ਾਤ਼ਅ਼. ਵਿ- ਕੱਟਣ ਵਾਲਾ। ੨. ਦੇਖੋ, ਕਾਤੀ. ਛੁਰੀ. "ਕਾਤ ਨਿਕਾਰ ਹਨਐ ਬਿਦਰਦ ਕਾਟਨ ਲਗ੍ਯੋ." (ਗੁਵਿ ੧੦) ੩. ਦੇਖੋ, ਕਾਤਨਾ.