ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਗੁਣਨ ਕੀਤਾ. ਜਰਬ ਕੀਤਾ. ਦੇਖੋ, ਸਹਸਾਗੂਣਾ। ੨. ਸੰਗ੍ਯਾ- ਗੁਮਾਰੇ ਦਾ ਨੀਰਾ.


ਦੇਖੋ, ਗੁੱਤ. "ਹਾਥ ਕੋ ਪਸਾਰ ਗਹੀ ਛੋਰੀ ਤਬ ਗੂਤ ਨਾ." (ਗੁਪ੍ਰਸੂ)


ਦੇਖੋ, ਗੁੰਥਨ.


ਸੰਗ੍ਯਾ- ਸਿਰ ਦਾ ਗੁੱਦਾ. ਭੇਜਾ. "ਗੂਦ ਪਰ੍ਯੋ ਤਿਹ ਕੋ ਇਮ, ਜ੍ਯੋਂ ਸਵਦਾਗਰ ਕੋ ਟੁਟਗ੍ਯੋ ਮਟ ਘੀ ਕੋ." (ਕ੍ਰਿਸਨਾਵ) ੨. ਕਿਸੇ ਫਲ ਆਦਿਕ ਦਾ ਗੁੱਦਾ.


ਦੇਖੋ, ਗੂਣ। ੨. ਫ਼ਾ. [گوُن] ਸੰਗ੍ਯਾ- ਰੰਗ. ਗੂੰ। ੩. ਤਰਹਿ. ਕ਼ਿਸਮ. ਪ੍ਰਕਾਰ. ਭਾਂਤ.


ਫ਼ਾ. [گوُناگوُن] ਵਿ- ਵੰਨਸੁਵੰਨਾ. ਰੰਗ- ਬਰੰਗਾ. ਚਿਤ੍ਰਵਿਚਿਤ੍ਰ। ੨. ਤਰਹਿ ਤਰਹਿ ਕਾ.


ਦੇਖੋ, ਗੁਪਤ.


ਸੰਗ੍ਯਾ- ਪੁਲੰਦਾ. ਗੱਠਾ. "ਤ੍ਰਿਣ ਗੂਲ ਬਹਾਇਸ." (ਚਰਿਤ੍ਰ ੨੪੬) ੨. ਫ਼ਾ. [گوُل] ਉੱਲੂ. ਘੂਕ। ੩. ਮੂਰਖ। ੪. ਛੋਟਾ ਤਾਲ। ੫. ਅ਼. [غوُل] ਗ਼ੂਲ. ਤਬਾਹੀ. ਬਰਬਾਦੀ। ੬. ਅ਼. ਛਲੇਡਾ. ਜਿੰਨ. ਭੂਤ. "ਗਨ ਰੁਦ੍ਰ ਗੂਲ ਡਕਾਰਹੀਂ." (ਸਲੋਹ)


ਸੰ. ਉਦੁੰਬਰ. ਬੜ (ਬੋਹੜ) ਦੀ ਕ਼ਿਸਮ ਦਾ ਇੱਕ ਬਿਰਛ, ਜਿਸ ਦੀ ਛਿੱਲ ਵਿੱਚ ਦੁੱਧ, ਫਲ ਅੰਜੀਰ ਵਰਗੇ ਅਤੇ ਛਾਇਆ ਬਹੁਤ ਸੰਘਣੀ ਹੁੰਦੀ ਹੈ. ਦੇਖੋ, ਉਦੁੰਬਰ.