ਪੜ. ਪੈ. ਦੇਖੋ, ਪਵਈ। ੨. ਸੰ. ਸੰਗ੍ਯਾ- ਪਵਿਤ੍ਰਤਾ. ਸ਼ੁੱਧੀ। ੩. ਪਵਨ. ਵਾਯੁ। ੪. ਗੋਬਰ. ਗੋਹਾ। ੫. ਅਨਾਜ ਦੀ ਭੂਸੀ ਸਾਫ ਕਰਨ ਦੀ ਕ੍ਰਿਯਾ.
ਪੈਂਦੀ. ਪੜਤੀ. "ਬਿਨੁ ਗੁਰ ਘਾਲ ਨ ਪਵਈ ਥਾਇ." (ਸਿਧਗੋਸਟਿ) ੨. ਪੀਵਈ. ਪਾਨ ਕਰਦਾ. "ਇਕੁ ਬੂੰਦ ਨ ਪਵਈ ਕੇਹ." (ਸ੍ਰੀ ਅਃ ਮਃ ੧) ਸ੍ਵਾਤਿ- ਬੂੰਦ ਬਿਨਾ ਇੱਕ ਬੂੰਦ ਨਹੀਂ ਪੀਂਦਾ.
ਪਾਉਣ (ਪ੍ਰਾਪਤ ਕਰਨ) ਵਾਲਾ। ੨. ਪੜਨੇ (ਪੈਣ) ਵਾਲਾ। ੩. ਪ੍ਰਾਪਤ ਹੁੰਦਾ ਹੈ. ਪਾਉਂਦਾ ਹੈ. "ਸਤਿਗੁਰ ਸਰਣਿ ਪਵਈਆ." (ਬਿਲਾ ਅਃ ਮਃ ੪)
ਸੰ. ਪਵਸ੍ਤ. ਆਕਾਸ਼ ਅਤੇ ਪ੍ਰਿਥਿਵੀ. ਦੇਖੋ, ਪਾਵਸ.
nan
ਵਿ- ਪਾਵਨੋਂ ਮੇਂ ਅਗ੍ਰ੍ਯ. ਪਵਿਤ੍ਰਾਂ ਵਿੱਚੋਂ ਪ੍ਰਧਾਨ. "ਹਰਿ ਕੀਏ ਪਤਿਤ ਪਵਗੇ." (ਨਟ ਮਃ ੪)
ਸੰ. ਪਵਨ. ਸੰਗ੍ਯਾ- ਵਾਯੁ. ਹਵਾ. "ਪਵਣ ਪਾਣੀ ਅਗਨੀ ਪਾਤਾਲ." (ਜਪੁ) ੨. ਦੇਖੋ, ਪਵਣੁ ਅਤੇ ਪਵਨ। ੩. ਦੇਖੋ, ਪਵਣਾ.
ਸੰ. पवन वायु. ਪਵਿਤ੍ਰ ਕਰਨ ਵਾਲੀ ਪੌਣ. "ਭੈ ਵਿਚਿ ਪਵਣ ਵਹੈ ਸਦ ਵਾਉ." (ਵਾਰ ਆਸਾ) ਦੇਖੋ, ਵਾਯੁ.
ਕ੍ਰਿ- ਪੜਨਾ. ਪੈਣਾ. "ਪੈਰੀਂ ਪਵਣਾ ਜਗਿ ਵਰਤਾਇਆ." (ਭਾਗੁ) ੨. ਡਿਗਣਾ. ਸਿੰਧੀ. ਪਵਣੁ.
ਸੰਗ੍ਯਾ- ਪਵਨ. ਹਵਾ. "ਪਵਣੁ ਗੁਰੂ ਪਾਣੀ ਪਿਤਾ." (ਜਪੁ) "ਅਖੀ ਅੰਧੁ ਜੀਭ ਰਸੁ ਨਾਹੀ ਕੰਨੀ ਪਵਣੁ ਨ ਵਾਜੈ." (ਆਸਾ ਮਃ ੧) ਕੰਨਾਂ ਵਿੱਚ ਪੌਣ ਦੀ ਲਹਿਰ, ਬਾਰੀਕ ਝਿੱਲੀ ਪੁਰ ਠੋਕਰ ਖਾਕੇ ਸ਼ਬਦ ਉਤਪੰਨ ਨਹੀਂ ਕਰਦੀ। ੨. ਦੇਖੋ, ਪਵਣਾ ੨.