ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਸਰਪਰ. "ਛੋਡਿ ਸਰਾਪਰ ਜਾਨਾ." (ਧਨਾ ਮਃ ੫)


ਫ਼ਾ. [سراپا] ਅਜ਼ ਸਰ ਤਾ ਪਾ ਦਾ ਸੰਖੇਪ. ਸਿਰ ਤੋਂ ਪੈਰਾਂ ਤੀਕ. ਭਾਵ- ਸਰਵ ਅੰਗ.


ਦੇਖੋ, ਸਰਾਪ। ੨. ਵਿ- ਸ਼ਾਪਿਤ. ਸ਼ਪ੍ਤ. ਸਰਾਫਿਆ ਹੋਇਆ. "ਜੋ ਜੋ ਸੰਤ ਸਰਾਪਿਆ ਸੇ ਫਿਰਹਿ ਭਵੰਦੇ." (ਵਾਰ ਗਉ ੧. ਮਃ ੪) "ਦਰ ਭ੍ਰਸਟ ਸਰਾਪੀ ਨਾਮ ਬੀਨ." (ਬਸੰ ਅਃ ਮਃ ੧) ਨਾਮ ਬਿਨਾ ਜੋ ਹਨ, ਓਹ ਕਰਤਾਰ ਦੇ ਦਰੋਂ ਪਤਿਤ ਅਤੇ ਸਰਾਫੇ ਹੋਏ ਹਨ.


ਦੇਖੋ, ਸਰਾਪ। ੨. ਅ਼. [صراف] ਸੁੱਰਾਫ਼. ਸੰਗ੍ਯਾ- ਸਰਫ਼ (ਅਦਲ ਬਦਲ) ਕਰਨ ਵਾਲਾ. ਰੁਪਯਾ ਪੈਸਾ ਪਰਖਣ ਅਤੇ ਵਟਾਂਦਰਾ ਕਰਨ ਵਾਲਾ. ਨਕਦੀ ਦਾ ਵਪਾਰ ਕਰਨ ਵਾਲਾ. "ਜੇ ਹੋਵੇ ਨਦਰ ਸਰਾਫ ਕੀ ਬਹੁੜਿ ਨ ਪਾਈ ਤਾਉ." (ਵਾਰ ਮਾਝ ਮਃ ੨) ਇਸ ਥਾਂ ਸਰਾਫ ਤੋਂ ਭਾਵ ਸਤਿਗੁਰੂ ਹੈ.


ਅ਼. [شرافت] ਸ਼ਰਾਫ਼ਤ. ਭਲਮਨਸਊ. ਸ਼ਰਫ਼ ਦਾ ਭਾਵ. ਦੇਖੋ, ਸਰਫ ੭.