ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਗੂਢ. ਵਿ- ਦੇਖੋ, ਗੂਢ। ੨. ਸੰਗ੍ਯਾ- ਛਤ੍ਰੀ ਦੀ ਕੰਨ੍ਯਾ ਤੋਂ ਰਾਜਾ ਦਾ ਵਿਲਾਸ ਭੋਗ ਨਾਲ ਪੈਦਾ ਕੀਤਾ ਪੁਤ੍ਰ. ਦੇਖੋ, ਔਸ਼ਨਸੀ ਸਿਮ੍ਰਿਤਿ ਸ਼. ੨੮. "ਗੂੜ ਗਉੜ ਨ ਭੀਲ ਭੀਕਰ ਸੇਖ ਬ੍ਰਹਮ ਸਰੂਪ." (ਅਕਾਲ) ਦੇਖੋ, ਭੀਕਰ.


ਵਿ- ਗੂਢ. ਗੁਪਤ। ੨. ਗੁਪਤ ਅਰਥ ਵਾਲਾ ਵਾਕ. "ਸੁਣ ਮੁੰਧੇ ਹਰਣਾਖੀਏ ਗੂੜਾ ਵੈਣੁ ਅਪਾਰੁ." (ਸਵਾ ਮਃ ੧) ੩. ਗਾੜ੍ਹਾ. ਸੰਘਣਾ. ਦੇਖੋ, ਗਢ.


ਦੇਖੋ, ਗੁੰਗ. "ਚਾਖਿ ਗੂੰਗਾ ਮੁਸਕਾਵਤ." (ਸਾਰ ਮਃ ੫)