ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ. ਵਿ- ਤ੍ਵਰਿਤ. ਫੌਰਨ. ਸੀਘ੍ਰ. ਦੇਖੋ, ਤੁਰ. "ਤੁਝੁ ਤੁਰਤੁ ਛਡਾਉ ਮੇਰੋ ਕਹਿਓ. ਮਾਨਿ." (ਬਸੰ ਕਬੀਰ)


ਉਡਤੇ ਕਉ ਉਡਤਾ। ਜੀਵਤੇ ਕਉ ਜੀਵਤਾ ਮਿਲੈ, ਮੂਏ ਕਉ ਮੂਆ." (ਵਾਰ ਸੂਹੀ ਮਃ ੨) ਭਾਵ- ਹਮ ਜਿਨਸਾਂ ਦਾ ਆਪੋ ਵਿੱਚੀ ਮੇਲ ਹੁੰਦਾ ਹੈ. ਜੀਵਤੇ ਦਾ ਅਰਥ ਗ੍ਯਾਨਵਾਨ ਅਤੇ ਮੂਆ ਦਾ ਅਰਥ ਅਗ੍ਯਾਨੀ ਹੈ.#ਸਾਂਪ੍ਰਦਾਈ ਗ੍ਯਾਨੀ ਇਸ ਦਾ ਅਰਥ ਕਰਦੇ ਹਨ- ਤੁਰਦਾ (ਪਾਣੀ) ਪਾਣੀ ਨਾਲ ਮਿਲ ਜਾਂਦਾ ਹੈ, ਉਡਤਾ (ਪੌਣ) ਪੌਣ ਨਾਲ, ਜੀਵਤਾ (ਅਗਨਿ) ਅਗਨਿ ਨਾਲ, ਮੂਆ (ਪ੍ਰਿਥਿਵੀ) ਪ੍ਰਿਥਿਵੀ ਨਾਲ. ਅਰਥਾਤ ਦੇਹ ਦੇ ਤੱਤ, ਮੂਲ ਕਾਰਣ ਤੱਤਾਂ ਵਿੱਚ ਸਮਾ ਜਾਂਦੇ ਹਨ.


ਕ੍ਰਿ- ਤੋਪਾ ਲਾਉਣਾ. ਟਾਂਕਣਾ. ਸਿਉਣਾ.