ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਵਾਯੁਵੇਗੀ. ਹਵਾ ਜੇਹੀ ਚਾਲ ਵਾਲਾ। ੨. ਸੰਗ੍ਯਾ- ਮਨ. ਅੰਤਹਕਰਣ. "ਕਾਮ ਕ੍ਰੋਧ ਵਸਿ ਕਰੈ ਪਵਣੁਉਡੰਤ ਨ ਧਾਵੈ." (ਸਵੈਯੇ ਮਃ ੩. ਕੇ)


(ਮਲਾ ਮਃ ੧) ਪੌਣ ਪਾਣੀ ਦੀ ਜਾਤਿ ਨੂੰ ਜਾਣੇ. ਭਾਵ- ਜੈਸੇ ਇਹ ਸਭ ਨੂੰ ਸਪਰਸ਼ ਕਰਦੇ ਸੁਖ ਦਿੰਦੇ ਛੂਤ ਦਾ ਖ਼ਿਆਲ ਨਹੀਂ ਕਰਦੇ, ਤੈਸੇ ਸਭ ਲਈ ਸੁਖਦਾਈ ਹੋਵੇ.


ਪੈਂਦੇ. ਪੜਤੇ. "ਝੜਿ ਝੜਿ ਪਵਦੇ ਕਚੇ ਬਿਰਹੀ." (ਸਵਾ ਮਃ ੫)


ਸੰ. ਸੰਗ੍ਯਾ- ਹਵਾ. ਵਾਯੁ. ਜੋ ਪਵਿਤ੍ਰ ਕਰਦੀ ਹੈ. "ਪਵਨ ਬੁਲਾਰੇ ਮਾਇਆ ਦੇਇ." (ਬਿਲਾ ਮਃ ੫) ਦੇਖੋ, ਮਾਰੁਤ। ੨. ਸ੍ਵਾਸ। ੩. ਜਲ. "ਅਗਨਿ ਨ ਦਹੈ, ਪਵਨ ਨਹੀ ਮਗਨੈ." (ਗਉ ਕਬੀਰ) ੪. ਮਿੱਟੀ ਦੇ ਭਾਂਡੇ ਪਕਾਉਣ ਦਾ ਆਵਾ.


ਦੇਖੋ, ਮਰੁਤ.


(ਸਿਧ- ਗੋਸਟਿ) ਸ੍ਵਾਸ ਸ੍ਵਾਸ ਨਾਮਅਭ੍ਯਾਸ ਦਾ ਆਰੰਭ ਮੂਲ ਹੈ, ਗੁਰੂ ਦਾ ਮਿਲਾਪ ਗ੍ਯਾਨਮਤਿ ਪ੍ਰਾਪਤ ਕਰਨ ਦਾ ਵੇਲਾ ਹੈ. ਦੇਖੋ, ਮਤਿਵੇਲਾ.


ਸੰਗ੍ਯਾ- ਪੌਣ ਦਾ ਪੁਤ੍ਰ ਹਨੂਮਾਨ। ੨. ਭੀਮਸੇਨ.


ਦੇਖੋ, ਪਵਨਸੁਤ ਅਤੇ ਪਵਨ ਕੁਮਾਰ.


ਸੰਗ੍ਯਾ- ਪ੍ਰਾਣ ਸੂਤ੍ਰ. ਸ੍ਵਾਸ ਸ੍ਵਾਸ ਨਾਮ ਨਾਲ ਸੰਬੰਧ. "ਪਵਨਸੂਤੁ ਸਭੁ ਨੀਕਾ ਕਰਿਆ ਸਤਿਗੁਰਿ ਸਬਦੁ ਵਿਚਾਰੇ." (ਨਟ ਅਃ ਮਃ ੪) ੨. ਪ੍ਰਾਣਾਯਾਮ ਦਾ ਅਭ੍ਯਾਸ.