ਇ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਇਜਾਰ. "ਸੋਲਹਿ ਸਹਿਸ ਇਜਾਰਾ." (ਭੈਰ ਨਾਮਦੇਵ) ੨. ਅ਼. [اِجارہ] ਸੰਗ੍ਯਾ- ਠੇਕਾ. ਉਜਰਤ ਪੁਰ ਲੈਣ ਦੀ ਕ੍ਰਿਯਾ.


ਕ੍ਰਿ. ਵਿ- ਐਸਾ. ਐਹੋ ਜੇਹਾ.


ਸੰਗ੍ਯਾ- ਇ (ਕਾਮ) ਨੂੰ ਜੈ ਕਰਨ ਵਾਲਾ. ਸ਼ਿਵ। ੨. ਜਯ ਦੀ ਥਾਂ ਭੀ ਇਜੈ ਸਬਦ ਆਇਆ ਹੈ. ਦੇਖੋ, ਇਜੈ ਬਿਜੈ.


ਦੇਖੋ, ਜਯ ਵਿਜਯ। ੨. ਸੰਗ੍ਯਾ- ਇਜੈ ਬਿਜੈ (ਜਯ ਵਿਜਯ) ਕ੍ਰਿਤ ਸਤੋਤ੍ਰ. "ਇਜੈ ਬਿਜੈ ਸੁ ਗਾਵਤੇ." (ਗੁਪ੍ਰਸੂ) ੩. ਈਜ੍ਯ (ਪੂਜ੍ਯ ਦੇਵਤਾ) ਦੀ ਵਿਜਯ (ਜਿੱਤ). ੪. ਸ਼ਿਵ ਦਾ ਵਿਜਯ ਗੀਤ.


ਦੇਖੋ, ਈਟਕਾ. "ਇਟ ਸਿਰਾਣੇ ਭੁਇ ਸਵਣੁ." (ਸ. ਫਰੀਦ) ੨. ਸੰ. इट्. ਧਾ- ਜਾਣਾ.


ਦੇਖੋ, ਈਟਕਾ.


ਦੇਖੋ, ਏਟਾਵਾ. "ਸ਼ਹਿਰ ਇਟਾਵਾ ਮੇ ਹੁਤੋ ਨਾਨਾ ਨਾਮ ਸੁਨਾਰ." (ਚਰਿਤ੍ਰ ੯੦)