ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਗੁੰਗੇ ਕੀ ਮਿਠਿਆਈ. "ਜਿਨਿ ਇਹ ਚਾਖੀ ਸੋਈ ਜਾਣੈ ਗੂੰਗੇ ਕੀ ਮਿਠਿਆਈ." (ਸੋਰ ਮਃ ੪)


ਦੇਖੋ, ਗੁੰਜ.


ਦੇਖੋ, ਗੁੰਜਨ.


ਸੰ. ਗੁੰਦ- ਸੰਗ੍ਯਾ- ਗੋਂਦ. Gum. ਬਿਰਛ ਦਾ ਲੇਸਦਾਰ ਰਸ, ਜੋ ਕਾਗਜ ਆਦਿਕ ਜੋੜਨ ਤਥਾ ਅਨੇਕ ਰੋਗਾਂ ਵਿੱਚ ਵਰਤੀਦਾ ਹੈ। ੨. ਦੇਖੋ, ਗੁੰਦਣਾ। ੩. ਗੂੰਜ. "ਗੋਲਨ ਕੀ ਗੂੰਦ ਦੂੰਦ ਬੂੰਦ ਮਨੋ ਬਾਰਿ ਹੈ." (ਕਵਿ ੫੨)


ਸੰਗ੍ਯਾ- ਗੁੰਨ੍ਹਿਆ ਹੋਇਆ ਆਟਾ ਆਦਿਕ ਪਦਾਰਥ, ਜੋ ਬੁਲਬੁਲ ਆਦਿ ਪੰਛੀਆਂ ਨੂੰ ਖਵਾਈਦਾ ਹੈ। ੨. ਵਿ- ਗੁੰਨ੍ਹਿਆ ਹੋਇਆ। ੩. ਨਸ਼ੇ ਵਿੱਚ ਬੇਸੁਧ.


ਦੇਖੋ, ਗੁੰਨ੍ਹਣਾ. "ਕੁਮ੍ਹਾਰੈ ਏਕੁ ਜੁ ਮਾਟੀ ਗੂੰਧੀ." (ਆਸਾ ਕਬੀਰ) ੨. ਦੇਖੋ, ਗੁੰਦਣਾ.