ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਰੂੰ ਭਰਿਆ ਮੋਟਾ ਅਤੇ ਭਾਰੀ ਵਸਤ੍ਰ. ਗੁੱਦੜ.


ਦੇਖੋ, ਜੁਲਣੁ.


ਫ਼ਾ. [جولاہہ] ਜੁਲਾਹਾ. ਸੰਗ੍ਯਾ- ਸੂਤ ਦਾ ਜੁਲਹ. (ਪਿੰਨਾ) ਬੁਣਨ ਵਾਲਾ. ਕਪੜਾ ਬੁਣਨ ਵਾਲਾ. "ਜਾਤਿ ਜੁਲਾਹਾ ਮਤਿ ਕਾ ਧੀਰ." (ਗੌਂਡ ਕਬੀਰ) "ਜਿਉ ਸਤਸੰਗਤਿ ਤਰਿਓ ਜੁਲਾਹੋ." (ਕਾਨ ਅਃ ਮਃ ੪) ਦੇਖੋ, ਜੋਲਾਹਾ। ੨. ਪਾਣੀ ਉੱਪਰ ਫਿਰਨ ਵਾਲਾ ਇੱਕ ਜਲਜੰਤੁ. ਗੰਗੇਰੀ। ੩. ਦੇਖੋ, ਗਜ ਨਵ.


ਅ਼. [جُّلاب] ਜੁੱਲਾਬ. ਸੰਗ੍ਯਾ- ਇਸ ਦਾ ਮੂਲ ਗੁਲ- ਆਬ ਹੈ. ਗੁਲਾਬ ਦਾ ਅ਼ਰਕ਼. ਗੁਲਾਬ ਦਾ ਅ਼ਰਕ਼ ਦਸ੍ਤਾਵਰ ਹੈ, ਇਸ ਲਈ ਦ੍ਰਾਵਕ ਦਵਾਈਆਂ ਲਈ ਇਹ ਸ਼ਬਦ ਆਮ ਹੋ ਗਿਆ ਹੈ.


ਦੇਖੋ, ਜੁਲਾਬ.