ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਗਏ. "ਜੁ ਗੇ ਰਾਜਦ੍ਵਾਰੰ." (ਗ੍ਯਾਨ) ੨. ਆਉਣ ਵਾਲੇ ਸਮੇਂ (ਭਵਿਸ਼੍ਯ) ਦਾ ਬੋਧਕ. "ਹਰਿ ਜੂ ਹਰਿਮੰਦਿਰ ਆਵਹਿਂਗੇ." (ਕਲਕੀ) ੩. ਦੇਖੋ, ਗੇਯ। ੪. ਦੇ. ਕੇ. "ਹਉ ਬਲਿ ਬਲਿ ਤਿਨਗੇ." (ਨਟ ਮਃ ੪)


ਦੇਖੋ, ਗੇਯ.


ਸੰ. ਸੰਗ੍ਯਾ- ਘਰ.


ਸੰ. गेहिनी ਅਤੇ गृहिणी ਗੇਹਿਨੀ ਅਤੇ ਗ੍ਰਿਹਿਣੀ. ਸੰਗ੍ਯਾ- ਘਰ ਵਾਲੀ. ਵਹੁਟੀ. ਜੋਰੂ.


ਸੰ. गृहि ਸੰਗ੍ਯਾ- ਗੇਹ(ਘਰ) ਵਾਲਾ. ਗ੍ਰਿਹਸਥੀ.


ਦੇਖੋ, ਗੇਹ.


ਸੰਗ੍ਯਾ- ਗੋਧੂਮ. ਗੰਦਮ. ਕਣਕ.