ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਤੁਰਗ. ਤੁਰੰਗ. ਘੋੜਾ.


ਅ਼. [طُّرہ] ਤ਼ੁਰਹ਼. ਸੰਗ੍ਯਾ- ਮੋਤੀ ਆਦਿ ਰਤਨਾਂ ਦਾ ਗੁੱਛਾ, ਜੋ ਮਹਾਰਾਜੇ ਅਰ ਬਾਦਸ਼ਾਹ ਸਿਰ ਉੱਪਰ ਪਹਿਰਦੇ ਹਨ. "ਤੁਰਰਾ ਧਰ੍ਯੋ ਅਪਰ ਸੁਭ ਚੀਰਾ." (ਗੁਪ੍ਰਸੂ) ੨. ਜ਼ਰੀ ਦੀ ਤਾਰਾਂ ਦਾ ਕਲਗੀ ਦੀ ਸ਼ਕਲ ਦਾ ਭੀ ਤੁਰਰਾ ਹੋਇਆ ਕਰਦਾ ਹੈ। ੩. ਕਲਗੀ ਦੀ ਸ਼ਕਲ ਦਾ ਸਿਰਬੰਦ ਦਾ ਸਿਰਾ (ਸ਼ਮਲਾ)


ਦੇਖੋ, ਤੁਰਰਾ.


ਸੰਗ੍ਯਾ- ਤੁਰ੍ਹੀ. ਤੁਰਮ. "ਤੁਰਰੀ ਡਫ ਗਨ ਪਟਹਿ ਨਿਸ਼ਾਨਾ." (ਗੁਪ੍ਰਸੂ)


ਵਿ- ਤਰਲਤਾ (ਚੰਚਲਤਾ) ਵਾਲਾ. ਤ੍ਵਰਿਤ ਗਮਨ ਕਰਨ ਵਾਲਾ. ਚਾਲਾਕ. "ਪਾਵ ਤੁਰਲੀਆ ਜੋਬਨਿ ਬਲੀਆ." (ਆਸਾ ਮਃ ੫) ਚਪਲ ਘੋੜੇ ਦੀ ਰਕਾਬ ਵਿੱਚ ਪੈਰ ਹੈ.


ਸੰਗ੍ਯਾ- ਤੁਰਗ. ਘੋੜਾ. "ਹਰ ਰੰਗੀ ਤੁਰੋ ਨਿਤ ਪਾਲੀਅਹਿ." (ਵਾਰ ਸੋਰ ਮਃ ੪) ੨. ਫ਼ਾ. [تُرا] ਸਰਵ- ਤੁਝੇ. ਤੈਨੂੰ। ੩. ਤੇਰਾ. "ਨਾਨਕ ਬੁਗੋਯਦ ਜਨੁ ਤੁਰਾ." (ਤਿੰਲ ਮਃ ੧) ੪. ਦੇਖੋ, ਤ੍ਵਰਾ.