ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਪੌਰ। ੨. ਦੇਖੋ, ਪ੍ਰਮਰ। ੩. ਦੇਖੋ, ਪ੍ਰਵਰ.


ਪੌਰੁਸ. ਦੇਖੋ, ਪੌਰਖ.


ਦੇਖੋ, ਪਉੜੀ ਅਤੇ ਪੌੜੀ. "ਪਵਰੀ ਪਾਕੀ ਪਰਮ ਬਨਾਵਹਿ." (ਗੁਪ੍ਰਸੂ)


ਪੈਂਦੇ (ਪੜਤੇ) ਹਨ। ੨. ਰਯ (ਛੇਤੀ) ਪੈਂਦੇ ਹਨ. ਭਾਵ. ਤੇਜ਼ ਚਾਲ ਚਲਦੇ ਹਨ. "ਚਰਣ ਤਪਰ ਸਕਯਬ, ਚਰਣ ਗੁਰ ਅਮਰ ਪਵਲਿਰਯ." (ਸਵੈਯੇ ਮਃ ੩. ਕੇ) ਗੁਰੂ ਅਮਰਦੇਵ ਵੱਲ ਪੈਰ ਛੇਤੀ ਉਠਦੇ ਹਨ। ੩. ਰਾਹ ਪੈਂਦੇ ਹਨ. ਮਾਰਗ ਚਲਦੇ ਹਨ.


ਦੇਖੋ, ਪਉੜੀ ਅਤੇ ਪੌੜੀ. "ਏਤੁ ਰਾਹਿ ਪਤਿ ਪਵੜੀਆ ਚੜੀਐ." (ਜਪੁ)


ਵਿ- ਪਹੇ ਦੀ. ਮਾਰਗ ਦੀ. "ਖੀਉ ਪਵਾਹੀ?" (ਸ. ਫਰੀਦ) ਦੇਖੋ, ਪਵਿ ੫। ੨. ਦੇਖੋ, ਪ੍ਰਵਾਹੀ.


ਸੰਗ੍ਯਾ- ਪਵਨ. ਵਾਯੁ. "ਰਾਜ ਰੰਕ ਕਉ ਲਾਗੈ ਤੁਲਿ ਪਵਾਨ." (ਸੁਖਮਨੀ) ੨. ਵਿ- ਪਾਵਨ. ਪਵਿਤ੍ਰ. "ਸਾਖੀਭੂਤ ਪਵਾਨ. (ਸਾਰ ਮਃ ੫)


ਦੇਖੋ, ਪਰਮਾਰ। ੨. ਪ੍ਰਮਰ (ਯਮ) ਦੇ ਲੋਕ ਦੀ ਯਾਤ੍ਰਾ. ਲੋਕਪ੍ਰਸਿੱਧ ਕਥਾ ਹੈ ਕਿ ਯਮਦੂਤ ਕਿਸੇ ਪ੍ਰਾਣੀ ਨੂੰ ਯਮਲੋਕ ਲੈ ਜਾਂਦੇ ਹਨ, ਪਰ ਯਮ ਉਸ ਦੇ ਹਿਸਾਬ ਨੂੰ ਦੇਖਕੇ ਕਿ ਅਜੇ ਇਸ ਦੀ ਮੌਤ ਦਾ ਵੇਲਾ ਨਹੀਂ, ਫੇਰ ਮੋੜ ਦਿੰਦਾ ਹੈ ਅਰ ਮੁਰਦੇ ਵਿੱਚ ਪ੍ਰਾਣ ਆ ਜਾਂਦੇ ਹਨ. ਦੇਖੋ, ਪਵਾਰਿ.


ਦੇਖੋ. ਪਵਾਰ ੨.